ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home Breaking News ਇਸਲਾਮੀਆ ਕੰਬੋਜ...

    ਇਸਲਾਮੀਆ ਕੰਬੋਜ ਦੀ ਜਾਵੇਦ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਚੋਣ

    Football Championship
    ਇਸਲਾਮੀਆ ਕੰਬੋਜ ਦੀ ਜਾਵੇਦ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਚੋਣ

    (ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ ਖਿਡਾਰੀ ਜਾਵੇਦ ਮੱਧ ਪ੍ਰਦੇਸ਼ ‘ਚ ਹੋਣ ਜਾ ਰਹੀ ਅੰਡਰ-19 ਨੈਸ਼ਨਲ ਫੁੱਟਬਾਲ ਚੈਪੀਅਨਸ਼ਿਪ (Football Championship) ਲਈ ਪੰਜਾਬ ਦੀ ਟੀਮ ‘ਚ ਚੁਣਿਆ ਗਿਆ ਹੈ। ਨੈਸ਼ਨਲ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਜਾਣ ਤੋਂ ਪਹਿਲਾ ਇਸ ਖਿਡਾਰੀ ਨੂੰ ਆਸ਼ੀਰਵਾਦ ਦੇਣ ਲਈ ਸਕੂਲ ‘ਚ ਇੱਕ ਸਮਾਗਮ ਕਰਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਾਜੀ ਅਬਦੁਲ ਲਤੀਫ, ਸਕੱਤਰ ਹਾਜੀ ਵਲੀ ਮੁਹੰਮਦ, ਪ੍ਰਿੰਸੀਪਲ ਮੁਹੰਮਦ ਅਸਰਾਰ, ਮੁਹੰਦ ਖਾਲਿਦ ਥਿੰਦ ਐਗਜੈਕਟਿਵ ਮੈਂਬਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਪ੍ਰਧਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮਾਲੇਰਕੋਟਲਾ, ਫੁੱਟਬਾਲ ਕੋਚ ਮਾਜਿਦ ਹਸਨ ਅਤੇ ਕ੍ਰਿਕਟਰ ਕੌਚ ਮੁਹੰਮਦ ਆਸਿਫ ਨੇ ਖਿਡਾਰੀ ਨੂੰ ਜਿੱਥੇ ਸ਼ੁੱਭ ਇਛਾਵਾਂ ਪੇਸ਼ ਕੀਤੀਆਂ, ਉੱਥੇ ਹੀ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

    ਇਹ ਵੀ ਪੜ੍ਹੋ : ਪਿੰਡ ਮਾਹੋਰਾਣਾ ਦੀ ਸਰਪੰਚ ਮੁਅੱਤਲ

    ਮੈਨੇਜਰ ਹਾਜੀ ਅਬਦੁਲ ਲਤੀਫ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸਲਾਮੀਆ ਕੰਬੋਜ ਸਕੂਲ ਦੇ ਵਿਿਦਆਰਥੀ ਕੇਵਲ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਆਪਣੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰ ਰਹੇ ਹਨ। (Football Championship) ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਸਕੂਲ ਵਿੱਚ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਮੁਕਾਬਲੇ ਨੂੰ ਵਿਕਸਿਤ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਵਧੀਆ ਨਤੀਜੇ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਏ ਹਨ। ਹਾਜ਼ਰ ਮਹਿਮਾਨਾਂ ਵੱਲੋਂ ਖਿਡਾਰੀ ਨੂੰ ਨੈਸ਼ਨਲ ਚੈਪੀਅਨਸ਼ਿਪ ‘ਚ ਵਧੀਆ ਖੇਡ ਲਈ ਅਤੇ ਵਧੀਆ ਪੁਜੀਸ਼ਨ ਪ੍ਰਾਪਤ ਕਰਨ ਲਈ ਸ਼ੁੱਭ ਇਛਾਵਾਂ।

    LEAVE A REPLY

    Please enter your comment!
    Please enter your name here