ਪਾਕਿ ‘ਚ ਬੇਲਗਾਮ ਕੱਟੜਪੰਥੀ
ਦਰਅਸਲ ਘੱਟ-ਗਿਣਤੀਆਂ ‘ਤੇ ਹਮਲੇ ਪਿਛਲੇ ਕਈ ਦਹਾਕਿਆਂ ਤੋਂ ਹੋ ਰਹੇ ਹਨ 2016 ‘ਚ ਖੈਬਰ ਪਖਤੂਨਵਾ ਸਰਕਾਰ ਦਾ ਸਿੱਖ ਮੰਤਰੀ ਸਵਰਨ ਸਿੰਘ ਵੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ ਪਾਕਿ ਦਾ ਇੱਕ ਮੌਜ਼ੂਦਾ ਵਿਧਾਇਕ ਲੁਧਿਆਣਾ ਵਿਖੇ ਕੱਪੜੇ ਦੀ ਦੁਕਾਨ ‘ਤੇ ਕੰਮ ਕਰ ਰਿਹਾ ਹੈ।
ਪਾਕਿਸਤਾਨ ‘ਚ ਪਵਿੱਤਰ ਧਾਰਮਿਕ ਸਥਾਨ ਨਨਕਾਣਾ ਸਾਹਿਬ ‘ਤੇ ਫਿਰਕੂ ਭੀੜ ਵੱਲੋਂ ਕੀਤੀ ਗਈ ਪੱਥਰਬਾਜ਼ੀ ਤੇ ਗੇਟ ਨੂੰ ਨੁਕਸਾਨ ਪਹੁੰਚਾਉਣਾ ਨਿੰਦਾਜਨਕ ਘਟਨਾ ਹੈ ਭਾਵੇਂ ਪਾਕਿਸਤਾਨ ਇਸ ਘਟਨਾ ਨੂੰ ਦੋ ਮੁਸਲਿਮ ਗਰੁੱਪਾਂ ਦੀ ਝੜਪ ਕਹਿ ਕੇ ਇਸ ਪਿੱਛੇ ਫਿਰਕੂ ਤੱਤਾਂ ਨੂੰ ਨਕਾਰ ਰਿਹਾ ਹੈ ਪਰ ਇਸ ਮਾਮਲੇ ਨੇ ਪਾਕਿਸਤਾਨ ਦੀ ਕਮਜ਼ੋਰ ਸਰਕਾਰ ਤੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ ਕੁਝ ਮੀਡੀਆ ਸੰਸਥਾਵਾਂ ਨੇ ਜੋ ਤੱਥ ਪੇਸ਼ ਕੀਤੇ ਹਨ ਉਹਨਾਂ ‘ਚ ਪਿਛਲੇ ਮਹੀਨੇ ਸਿੱਖ ਪਰਿਵਾਰ ਦੀ ਲੜਕੀ ਨੂੰ ਅਗਵਾ ਕਰਕੇ ਨਿਕਾਹ ਕਰਨ ਵਾਲੇ ਪਰਿਵਾਰ ਦੇ ਮੈਂਬਰ ਹੀ ਹੁੱਲੜਬਾਜਾਂ ਦੀ ਅਗਵਾਈ ਕਰ ਰਹੇ ਦੱਸੇ ਜਾਂਦੇ ਹਨ ਜੇਕਰ ਇਹ ਨਿੱਜੀ ਮਾਮਲਾ ਹੀ ਸੀ ਤਾਂ ਹੁੱਲੜਬਾਜਾਂ ਨੂੰ ਇੰਨਾ ਮੌਕਾ ਕਿਵੇਂ ਮਿਲ ਗਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਐਨ ਨੇੜੇ ਪਹੁੰਚ ਕੇ ਹੱਲਾ-ਗੁੱਲਾ ਕਰਨ ‘ਚ ਕਾਮਯਾਬ ਹੋ ਗਏ। Uncontrolled
ਘਟਨਾ ਤੋਂ ਬਾਅਦ ਕਈ ਮੁਸਲਮਾਨ ਸੰਗਠਨਾਂ ਨੇ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਨਿੰਦਾ ਕਰਕੇ ਇਸ ਗੱਲ ਨੂੰ ਸਾਬਤ ਕੀਤਾ ਹੈ ਕਿ ਵਾਕਿਆਈ ਘਟਨਾ ਵਾਪਰੀ ਹੈ ਦੂਜੇ ਪਾਸੇ ਇਹ ਵੀ ਰਿਪੋਰਟਾਂ ਹਨ ਕਿ ਪਾਕਿਸਤਾਨੀ ਪੰਜਾਬ ਦੇ ਗਵਰਨਰ ਤੇ ਕੁਝ ਹੋਰ ਆਗੂਆਂ ਨੇ ਲੜਕੀ ਵਾਲਾ ਮਾਮਲਾ ਕੁਝ ਦਿਨ ਪਹਿਲਾਂ ਆਪਸੀ ਸਹਿਮਤੀ ਸਾਲ ਨਿਬੇੜ ਦਿੱਤਾ ਸੀ ਜੇਕਰ ਇਹ ਮਾਮਲਾ ਸੁਲਝ ਗਿਆ ਸੀ ਤਾਂ ਹੁੱਲੜਬਾਜਾਂ ਦਾ ਮਕਸਦ ਨਿੱਜੀ ਨਾ ਰਹਿ ਕੇ ਫਿਰਕੂ ਬਣਦਾ ਹੈ। Uncontrolled
ਪਾਕਿਸਤਾਨ ਆਪਣੀ ਕਮਜ਼ੋਰੀ ਨੂੰ ਲੁਕਾ ਨਹੀਂ ਸਕਦਾ
ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਪਾਕਿਸਤਾਨ ਆਪਣੀ ਕਮਜ਼ੋਰੀ ਨੂੰ ਲੁਕਾ ਨਹੀਂ ਸਕਦਾ ਕੱਟੜਪੰਥੀ ਤੱਤ ਹਿੰਦੂਆਂ ਤੇ ਸਿੱਖਾਂ ਖਿਲਾਫ ਪੂਰੇ ਪਾਕਿ ‘ਚ ਸਰਗਰਮ ਹਨ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਪੇਸ਼ਾਵਰ ‘ਚ ਇੱਕ ਸਿੱਖ ਪੱਤਰਕਾਰ ਦੇ ਭਰਾ ਦਾ ਵੀ ਕਤਲ ਹੋ ਗਿਆ ਹੈ ਦਰਅਸਲ ਘੱਟ-ਗਿਣਤੀਆਂ ‘ਤੇ ਹਮਲੇ ਪਿਛਲੇ ਕਈ ਦਹਾਕਿਆਂ ਤੋਂ ਹੋ ਰਹੇ ਹਨ 2016 ‘ਚ ਖੈਬਰ ਪਖਤੂਨਵਾ ਸਰਕਾਰ ਦਾ ਸਿੱਖ ਮੰਤਰੀ ਸਵਰਨ ਸਿੰਘ ਵੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ ਪਾਕਿ ਦਾ ਇੱਕ ਮੌਜ਼ੂਦਾ ਵਿਧਾਇਕ ਲੁਧਿਆਣਾ ਵਿਖੇ ਕੱਪੜੇ ਦੀ ਦੁਕਾਨ ‘ਤੇ ਕੰਮ ਕਰ ਰਿਹਾ ਹੈ ਦਰਅਸਲ ਪਾਕਿਸਤਾਨ ਅੰਦਰ ਸਿਰਫ ਪ੍ਰਧਾਨ ਮੰਤਰੀ ਇਮਰਾਨ ਖਾਨ ਜਾਂ ਉਹਨਾਂ ਦੀ ਪਾਰਟੀ ਹੀ ਨਹੀਂ ਸਗੋਂ ਹਾਫਿਜ ਮੁਹੰਮਦ ਸਈਅਦ ਸਮੇਤ ਅਣਗਿਣਤ ਕੱਟੜਪੰਥੀ ਸੰਗਠਨ ਤੇ ਅੱਤਵਾਦੀ ਹਨ ਜੋ ਪਾਕਿਸਤਾਨ ‘ਚ ਕਿਸੇ ਹੋਰ ਧਰਮ ਜਾਂ ਘੱਟ-ਗਿਣਤੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਇੱਕ ਇਤਿਹਾਸਕ ਕਦਮ ਸੀ।
ਉੜੀ, ਪੁਲਵਾਮਾ ‘ਚ ਹੋਏ ਹਮਲਿਆਂ ਤੇ ਬਾਲਾਕੋਟ ‘ਚ ਭਾਰਤ ਦੀ ਏਅਰਸਟਰਾਈਕ ਦੇ ਬਾਵਜੂਦ ਲਾਂਘਾ ਕਾਮਯਾਬੀ ਨਾਲ ਖੋਲ੍ਹਿਆ ਗਿਆ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਦੇ ਬਾਵਜ਼ੂਦ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ-ਆਪਣੇ ਪਾਸੇ ਲਾਂਘਾ ਖੋਲ੍ਹਣ ਦੇ ਸਮਾਗਮਾਂ ‘ਚ ਹਿੱਸਾ ਲਿਆ ਸੀ ਅਜਿਹੇ ਫੈਸਲੇ ਪਾਕਿ ਬੈਠੇ ਕੱਟੜਪੰਥੀਆਂ ਤੇ ਅੱਤਵਾਦੀਆਂ ਨੂੰ ਸੌਖੇ ਹਜ਼ਮ ਹੋਣੇ ਮੁਮਕਿਨ ਨਹੀਂ ਲਾਂਘਾ ਖੋਲ੍ਹਣ ਨਾਲ ਕੌਮਾਂਤਰੀ ਪੱਧਰ ‘ਤੇ ਪਾਕਿ ਦੀ ਸਾਖ਼ ਸੁਧਰੀ ਸੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਤਾਕਤਾਂ ਪ੍ਰਤੀ ਨਰਮ ਰਹੀ ਹੈ ਜੋ ਲਾਂਘੇ ਤੋਂ ਔਖੀਆਂ ਸਨ ਪਾਕਿ ਦੇ ਪਾਲ਼ੇ ਹੋਏ ਸੱਪ ਹੀ ਹੁਣ ਉਸ ਲਈ ਖ਼ਤਰਾ ਬਣੇ ਹੋਏ ਹਨ ਨਨਕਾਣਾ ਸਾਹਿਬ ਮਾਮਲੇ ਨਾਲ ਭਾਰਤ-ਪਾਕਿ ਵਿਚਾਲੇ ਗੱਲਬਾਤ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹੋਰ ਮੱਧਮ ਪੈ ਗਈਆਂ ਹਨ ਪਾਕਿਸਤਾਨ ਸਰਕਾਰ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਅਜਿਹੀਆਂ ਤਾਕਤਾਂ ਨਾਲ ਸਖ਼ਤੀ ਨਾਲ ਨਿਪਟੇ ਜੋ ਘੱਟ-ਗਿਣਤੀਆਂ ਦੇ ਅਧਿਕਾਰਾਂ ਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਚੁਣੌਤੀਆਂ ਬਣ ਰਹੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।