ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਲੈ ਕੇ ਆਇਆ 34ਵਾਂ ਯਾਦ-ਏ-ਮੁਰਸ਼ਿਦ ਮੁਫਤ ਅੱਖਾਂ ਲਈ ਕੈਂਪ
Yaad-E-Murshid Free Eye Camp: ਸਰਸਾ (ਰਾਜੇਸ਼ ਬੈਨੀਵਾਲ)। ਦਸੰਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਡੇਰਾ ਸੱਚਾ ਸੌਦਾ ਵੱਲੋਂ ਲਾਇਆ ਜਾ ਰਿਹਾ 34ਵਾਂ ਯਾਦ-ਏ-ਮੁਰਸ਼ਿਦ ਮੁਫਤ ਆਈ ਕੈਂਪ ਇਸ ਵਾਰ ਵੀ ਕਈ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਲੈ ਕੇ ਆਇਆ ਸਵੇਰੇ ਤੋਂ ਹੀ ਮਰੀਜ਼ਾਂ ਦੀ ਵੱਡੀ ਗਿਣਤੀ ਡੇਰਾ ਸੱਚਾ ਸੌਦਾ ਸਰਸਾ ਵਿਖੇ ਲੱਗੇ ਕੈਂਪ ’ਚ ਪੁੱਜਣ ਲੱਗੀ ਸੀ ਇੱਥੇ ਪੁੱਜੇ ਹਰ ਕਿਸੇ ਦੇ ਚਿਹਰੇ ’ਤੇ ਉਮੀਦ ਸੀ, ਤੇ ਕਿਸੇ ਦੇ ਮਨ ’ਚ ਸਾਲਾਂ ਦੀ ਪ੍ਰੇਸ਼ਾਨੀ ਦਾ ਦਰਦ, ਪਰ ਹਰ ਕਿਸੇ ਨਾਲ ਇੱਕ ਉਮੀਦ ਜੁੜੀ ਸੀ। Yaad-E-Murshid Free Eye Camp
ਇਹ ਖਬਰ ਵੀ ਪੜ੍ਹੋ : Ranchi Airport: ਰਾਂਚੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ, 56 ਯਾਤਰੀ ਬਚੇ
ਕਿ ਸ਼ਾਇਦ ਅੱਜ ਉਨ੍ਹਾਂ ਦੀ ਦੁਨੀਆ ਫਿਰ ਰੌਸ਼ਨ ਹੋ ਸਕੇ ਫਤਿਆਬਾਦ ਜ਼ਿਲ੍ਹੇ ਦੇ ਰਤੀਆ ਤੋਂ ਆਏ 62 ਸਾਲਾ ਰਾਮ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਅੱਖਾਂ ਦੀ ਪੁਤਲੀ ਖਰਾਬ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਸਨ ਆਰਥਿਕ ਤੰਗੀ ਕਾਰਨ ਉਹ ਆਪ੍ਰੇਸ਼ਨ ਨਹੀਂ ਕਰਵਾ ਸਕੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਦਵਾਈ ਦਿੰਦਿਆਂ ਆਪ੍ਰੇਸ਼ਨ ਲਈ ਚੁਣ ਲਿਆ ਰਾਮ ਕੁਮਾਰ ਭਾਵੁਕ ਹੋ ਕੇ ਬੋਲੇ, ਅੱਜ ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਮੇਰੀ ਧੁੰਦਲੀ ਹੋਈ ਜ਼ਿੰਦਗੀ ’ਚ ਫਿਰ ਰੌਸ਼ਨੀ ਪਰਤ ਆਵੇਗੀ ਡੇਰਾ ਸੱਚਾ ਸੌਦਾ ਵਿਖੇ ਅੱਖਾਂ ਦਾ ਇਲਾਜ ਕਰਵਾਉਣ ਆਏ ਮਰੀਜ਼ਾਂ ਲਈ ਭੋਜਨ, ਪਾਣੀ, ਠਹਿਰਨ ਦੇ ਪ੍ਰਬੰਧ ਅਤੇ ਦਵਾਈਆਂ ਵੰਡਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। Yaad-E-Murshid Free Eye Camp
ਦੂਰ-ਦੁਰਾਡੇ ਤੋਂ ਆਏ ਮਰੀਜ਼ਾਂ ਨੂੰ ਲਿਆਉਣ ਲਈ ਸਪੈਸ਼ਲ ਵਾਹਨਾਂ ਦੀ ਸੁਵਿਧਾ ਵੀ ਮੁਹੱਈਆ ਕੀਤੀ ਗਈ ਹੈ ਹਰ ਪਾਸੇ ਸੇਵਾਦਾਰਾਂ ਦੀ ਤਿਆਰੀ ਅਤੇ ਹੌਸਲਾ ਦੇਖ ਕੇ ਮਰੀਜ਼ਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੋਏ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਏ ਕੈਂਪ ਜ਼ਰੀਏ ਹਜ਼ਾਰਾਂ ਲੋਕਾਂ ਦੀਆਂ ਅੱਖਾਂ ’ਚ ਨਵੀਂ ਰੌਸ਼ਨੀ ਚਮਕੇਗੀ ਇਸ ਕੈਂਪ ’ਚ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦਾ ਮੁਫਤ ਇਲਾਜ ਤਾਂ ਹੋਵੇਗਾ ਹੀ ਨਾਲ ਹੀ ਉਨ੍ਹਾਂ ਨੂੰ ਸੋਟੀ ਦਾ ਸਹਾਰਾ ਨਹੀਂ ਲੈਣਾ ਪਵੇਗਾ।
ਮੁਫਤ ਦਵਾਈ ਦੇ ਕੇ ਕਿਹਾ ਕਿ ਹੁਣ ਨਹੀਂ ਰਹੇਗੀ ਸਮੱਸਿਆ : ਬਲਵੀਰ ਕੌਰ
ਇਸ ਤਰ੍ਹਾਂ ਰਤੀਆ (ਫਤਿਆਬਾਦ) ਤੋਂ ਆਈ 65 ਸਾਲਾ ਬਲਵੀਰ ਕੌਰ, ਜੋ ਪਿਛਲੇ ਛੇ ਮਹੀਨਿਆਂ ਤੋਂ ਵੇਖਣ ’ਚ ਦਿੱਕਤ ਮਹਿਸੂਸ ਕਰ ਰਹੀ ਸੀ, ਨੇ ਦੱਸਿਆ ਕਿ ਅੱਜ ਡਾਕਟਰਾਂ ਨੇ ਮੇਰੀਆਂ ਅੱਖਾਂ ਚੈੱਕ ਕਰਦਿਆਂ ਦੱਸਿਆ ਕਿ ਤੁਹਾਨੂੰ ਦਵਾਈ ਦੇ ਦਿੱਤੀ ਹੈ ਹੁਣ ਠੀਕ ਹੋ ਜਾਓਗੇ, ਅੱਖਾਂ ਸਹੀ ਹਨ, ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਹੈ ਉਨ੍ਹਾਂ ਨੇ ਡਾਕਟਰਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਡਾਕਟਰਾਂ ਨੇ ਜੋ ਸੇਵਾ ਦਿੱਤੀ, ਉਹ ਯਾਦ ਰਹੇਗੀ ਮੁਫਤ ਦਵਾਈ, ਮੁਫਤ ਐਨਕ, ਅਤੇ ਐਨੀ ਦੇਖਭਾਲ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।
ਪੂਜਨੀਕ ਗੁਰੂ ਜੀ ਨੇ ਸਮਝਿਆ ਸੇਵਾ ਲਾਇਕ : ਅੰਮ੍ਰਿਤ ਸਿੰਘ
ਕੈਂਪ ’ਚ ਸੇਵਾ ਦੇ ਰਹੇ ਸੇਵਾਦਾਰ ਜਗਦੇਵ ਸਿੰਘ ਤਲਵੰਡੀ ਸਾਬੋ ਅਤੇ ਅੰਮ੍ਰਿਤ ਸਿੰਘ ਧਨੌਲਾ ਬਲਾਕ ਬਰਨਾਲਾ ਨਿਵਾਸੀ ਇੱਕ ਟਰਾਈ ਸਾਈਕਲ ’ਚ ਮਰੀਜ਼ ਕਰਨੀ ਸਿੰਘ ਨੂੰ ਲਿਜਾ ਰਹੇ ਸਨ, ਨੇ ਦੱਸਿਆ ਕਿ ਅਸੀਂ ਹਰ ਸਾਲ ਕੈਂਪ ਸਮੇਂ ਤਾਂ ਆਉਂਦੇ ਹੀ ਹਾਂ ਤੇ ਨਾਲ ਹੀ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਸੇਵਾ ’ਚ ਇੱਥੇ ਆਉਂਦੇ ਹਾਂ ਪਿਛਲੇ ਕਈ ਦਿਨਾਂ ਤੋਂ ਕੈਂਪ ’ਚ ਆ ਕੇ ਸੇਵਾ ਕਰਨ ’ਚ ਲੱਗੇ ਹੋਏ ਹਾਂ ਅਤੇ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸਾਰੇ ਜ਼ਰੂਰਤਮੰਦਾਂ ਦੀ ਸੇਵਾ ਕਰਨ ’ਚ ਲੱਗੇ ਹੋਏ ਹਾਂ ਸਾਡੇ ਲਈ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ, ਸਗੋਂ ਮੁਰਸ਼ਿਦ ਜੀ ਦੀ ਦਿੱਤੀ ਹੋਈ ਸੇਵਾ ਦਾ ਮੌਕਾ ਹੈ ਜਦੋਂ ਅਸੀਂ ਸੇਵਾ ਤੋਂ ਬਾਅਦ ਕਿਸੇ ਬਜ਼ੁਰਗ/ ਜ਼ਰੂਰਤਮੰਦ ਦੇ ਚਿਹਰੇ ’ਤੇ ਖੁਸ਼ੀ ਦੇਖਦੇ ਹਾਂ, ਤਾਂ ਲੱਗਦਾ ਹੈ ਸਾਡੀ ਮਿਹਨਤ ਸਫਲ ਹੋ ਗਈ।
ਇੱਕ ਅੱਖ ਦਾ ਆਪ੍ਰੇਸ਼ਨ ਪਿਛਲੇ ਸਾਲ ਹੋ ਗਿਆ ਸੀ, ਦੂਜੀ ਦਾ ਹੁਣ ਹੋ ਜਾਵੇਗਾ : ਪੂਰਨ ਸਿੰਘ
ਟਿੱਬੀ (ਹਨੂੰਮਾਨਗੜ੍ਹ) ਤੋਂ ਆਏ 70 ਸਾਲਾ ਬਜ਼ੁਰਗ ਪੂਰਨ ਸਿੰਘ ਨੇ ਦੱਸਿਆ ਕਿ ਮੈਨੂੰ ਦੋਵਾਂ ਅੱਖਾਂ ਤੋਂ ਵੇਖਣ ਦੀ ਸਮੱਸਿਆ ਸੀ ਅਤੇ ਪੂਜਨੀਕ ਗੁਰੂ ਜੀ ਦਇਆ-ਮਿਹਰ ਨਾਲ ਮੇਰੀ ਇੱਕ ਅੱਖ ਤਾਂ ਪਿਛਲੇ ਸਾਲ ਇੱਥੇ ਲੱਗੇ ਮੁਫਤ ਕੈਂਪ ’ਚ ਆਪ੍ਰੇਸ਼ਨ ਨਾਲ ਸਹੀ ਹੋ ਗਈ ਸੀ ਹੁਣ ਡਾਕਟਰਾਂ ਨੇ ਦੂਜੀ ਅੱਖ ਦੇ ਆਪ੍ਰੇਸ਼ਨ ਲਈ ਆਖਿਆ ਹੈ ਅਤੇ ਦਵਾਈ ਦਿੱਤੀ ਹੈ 15 ਤਾਰੀਕ ਨੂੰ ਆਪ੍ਰੇਸ਼ਨ ਹੋਵੇਗਾ।


















