ਯੂਕਰੇਨ ਨੂੰ ਅਮਰੀਕਾ, ਨਾਟੋ ਤੋ ਹਥਿਆਰਾਂ ਦੀ ਭਰਮਾਰ: ਰੂਸ
ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਵਿੱਚ ਰੂਸੀ ਸਥਾਈ ਮਿਸ਼ਨ ਨੇ ਕਿਹਾ ਕਿ ਯੂਕਰੇਨ ਨੂੰ ਅਮਰੀਕਾ ਅਤੇ ਨਾਟੋ ਤੋਂ ਹਥਿਆਰਾਂ ਦੀ ਵੱਡੀ ਖੇਪ ਮਿਲ ਰਹੀ ਹੈ, ਨਾਲ ਹੀ ਪੱਛਮੀ ਦੇਸ਼ਾਂ ਤੋਂ ਅਣਗਿਣਤ ਸਲਾਹਕਾਰ ਵੀ ਮਿਲ ਰਹੇ ਹਨ। ਮਿਸ਼ਨ ਨੇ ਕਿਹਾ, ‘‘ਨਾਗਰਿਕਾਂ ਅਤੇ ਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਰੂਸ ਪ੍ਰਤੀ ਤੀਬਰ ਅਤੇ ਅਕਸਰ ਤਰਕਹੀਣ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਸਾਰੀਆ ਸਮੱਸਿਆਵਾਂ ਦਾ ਮੂਲ ਕਾਰਨ ਰੂਸੀ ਫੌਜਾਂ ਦਾ ਇਕੱਠ ਹੈ। ਅਮਰੀਕਾ ਆਮ ਤੌਰ ’ਤੇ ਇਹ ਸਪੱਸ਼ਟ ਕਰਨਾ ਭੁੱਲ ਜਾਂਦਾ ਹੈ ਕਿ ਇਹ ਰੂਸੀ ਖੇਤਰ ’ਤੇ ਉਸਦੀ ਫੌਜ ਬਾਰੇ ਹੈ।’’
ਉਹਨਾਂ ਨੇ ਕਿਹਾ, ‘‘ਇਹ ਅਮਰੀਕਾ ਅਤੇ ਨਾਟੋ ਦੇ ਹਥਿਆਰਾਂ ਅਤੇ ਅਣਗਿਣਤ ਸਲਾਹਕਾਰਾ ਦੇ ਉਲਟ ਹੈ। ਰੂਸ ਨਾਲ ਲੱਗਦੇ ਯੂਕਰੇਨ ਅਤੇ ਕੁਝ ਹੋਰ ਰਾਜਾਂ ਵਿੱਚ ਹਥਿਆਰਾਂ ਅਤੇ ਸਲਾਹਕਾਰਾਂ ਦੀ ਦੌੜ ਹੈ। ਇਸ ਬਾਰੇ ਵੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਰੂਸੀ ਕਿਨਾਰਿਆਂ ਦੇ ਨੇੜੇ ਕਾਲੇ ਸਾਗਰ ਖੇਤਰ ਵਿੱਚ ਵੱਧਦੇ ਤਣਾਅ ਦੇ ਮੱਦੇਨਜ਼ਰ ਅਮਰੀਕੀ ਜਲ ਸੈਨਾ ਕੀ ਕਰ ਰਹੀ ਹੈ।’’ ਯੂਕਰੇਨ ਅਤੇ ਪੱਛਮ ਦੇਸ਼ਾਂ ਨੇ ਹਾਲ ਹੀ ਵਿੱਚ ਯੂਕਰੇਨ ਦੀਆਂ ਸਰਹੱਦਾਂ ਦੇ ਨੇੜੇ ਰੂਸ ਦੁਆਰਾ ਹਮਲਾਵਰ ਕਾਰਵਾਈਆਂ ਨੂੰ ਤੇਜ਼ ਕਰਨ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੌਰਾਨ ਰੂਸ ਨੇ ਪੱਛਮੀ ਦੇਸ਼ ਅਤੇ ਯੂਕਰੇਨ ਦੁਆਰਾ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਬਿਨਾਂ ਵਜ੍ਹਾ ਕਿਸੇ ਨੂੰ ਧਮਕੀ ਜਾਂ ਹਮਲਾ ਨਹੀਂ ਕਰਦਾ। ਪੱਛਮੀ ਦੇਸ਼ ਅਤੇ ਯੂਕਰੇਨ ਰੂਸੀ ਹਮਲੇ ਦਾ ਬਹਾਨਾ ਬਣਾ ਕੇ ਉਸਦੀਆਂ ਸਰਹੱਦਾਂ ਨੇੜੇ ਹੋਰ ਨਾਟੋ ਬਲਾਂ ਨੂੰ ਤਾਇਨਾਤ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













