ਕੁਆਰਟਰ ਫਾਈਨਲ ‘ਚ ਪਹੁੰਚਿਆ ਭਾਰਤ, ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਸਿਰਫ 41 ਦੌੜਾਂ ‘ਤੇ ਕੀਤਾ ਢੇਰ
ਬਲੋਏਮਫੋਂਟੇਨ | ਰਵੀ ਬਿਸ਼ਨੋਈ ਦੀ 5 ਦੌੜਾਂ ‘ਤੇ 4 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਕ੍ਰਿਕਟ ਟੀਮ ਨੇ ਜਪਾਨ ਨੂੰ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਸਿਰਫ 41 ਦੌੜਾਂ ‘ਤੇ ਢੇਰ ਕਰਕੇ ਮੁਕਾਬਲਾ ਇਕਤਰਫਾ ਅੰਦਾਜ਼ ‘ਚ 10 ਵਿਕਟਾਂ ਨਾਲ ਜਿੱਤ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣ ਲਈ ਸਾਬਕਾ ਚੈਂਪੀਅਨ ਭਾਰਤੀ ਟੀਮ ਦੀ ਵਿਸ਼ਵ ਕੱਪ ‘ਚ ਇਹ ਲਗਾਤਾਰ ਦੂਜੀ ਜਿੱਤ ਹੈ ਪਹਿਲੇ ਮੁਕਾਬਲੇ ‘ਚ ਉਸਨੇ ਸ੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ ਸੀ ਭਾਰਤੀ ਟੀਮ ਚਾਰ ਟੀਮਾਂ ਦੇ ਆਪਣੇ ਗਰੁੱਪ-ਏ ‘ਚ ਦੋ ਮੈਚਾਂ ‘ਚ ਚਾਰ ਅੰਕ ਲੈ ਕੇ ਟਾਪ ‘ਤੇ ਜਦੋਂਕਿ ਜਪਾਨ ਦੋ ਅੰਕ ਲੈ ਕੇ ਦੂਜੇ ਨੰਬਰ ‘ਤੇ ਹੈ
ਕਪਤਾਨ ਪ੍ਰਿਅਮ ਗਰਗ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਵਿਰੋਧੀ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਜਪਾਨ ਅੰਡਰ-19 ਅੀਮ ਨੂੰ 22.5 ਓਵਰਾਂ ‘ਚ 41 ਦੌੜਾਂ ਦੇ ਸਕੋਰ ‘ਤੇ ਢੇਰ ਕਰ ਦਿੱਤਾ ਜਪਾਨੀ ਟੀਮ ਲਈ ਇੱਕ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਪਹੁੰਚ ਹੀ ਨਹੀਂ ਸਕਿਆ ਅਤੇ ਸਭ ਤੋਂ ਵੱਡਾ ਸਕੋਰ 7 ਦੌੜਾਂ ਰਿਹਾ ਜਦੋਂਕਿ ਟੀਮ ਦੇ ਪੰਜ ਬੱਲੇਬਾਜ਼ ਸਿਫਰ ‘ਤੇ ਆਊਟ ਹੋਏ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦੀ ਖੇਡ ਵਿਖਾਈ ਅਤੇ ਬਿਸ਼ਨੋਈ ਨੇ 8 ਓਵਰਾਂ ‘ਚ ਸਿਰਫ 5 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 4 ਵਿਕਟਾਂ ਦੀ ਜਬਰਦਸਤ ਗੇਂਦਬਾਜ਼ੀ ਕੀਤੀ
ਕਾਰਤਿਕ ਤਿਆਗੀ ਨੂੰ 10 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਆਕਾਸ਼ ਸਿੰਘ ਨੇ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਵਿਦਿਆਧਰ ਪਾਟਿਲ ਨੂੰ 8 ਦੌੜਾਂ ‘ਤੇ ਇੱਕ ਵਿਕਟ ਮਿਲੀ ਅਸਾਨ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਲਈ ਯਸ਼ਵੀ ਜਾਇਸਵਾਲ ਨੇ ਨਾਬਾਦ 29 ਅਤੇ ਕੁਮਾਰ ਕੁਸ਼ਾਗਰ ਨੇ ਨਾਬਾਦ 13 ਦੌੜਾਂ ਬਣਾਈਆਂ ਅਤੇ ਪਹਿਲੀ ਵਿਕਟ ਲਈ ਬਿਨਾ ਵਿਕਟ ਗਵਾਏ 42 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਭਾਰਤ ਨੂੰ ਆਸਾਨ ਜਿੱਤ ਦਿਵਾ ਦਿੱਤੀ ਬਿਸ਼ਨੋਈ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਚੁਣਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।