ਹੋਲੇ ਮਹੱਲੇ ’ਤੇ ਜਾ ਰਹੇ ਨੌਜਵਾਨਾਂ ਦਾ ਮੋਟਰਸਾਇਕਲ ਹੋਇਆ ਹਾਦਸਾਗ੍ਰਸਤ, 2 ਦੀ ਮੌਤ

Road Accident

ਬੁਢਲਾਡਾ (ਸੰਜੀਵ ਤਾਇਲ)। ਅੱਜ ਸਵੇਰੇ ਚੀਮਾਂ ਮੰਡੀ ਨਜ਼ਦੀਕ ਵਾਪਰੀ ਸੜਕ ਦੁਰਘਟਨਾ ’ਚ ਬੁਢਲਾਡਾ ਸ਼ਹਿਰ ਦੇ ਦੋ ਨੌਜਵਾਨਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਸ਼ਹਿਰ ਤੋਂ 3 ਮੋਟਰਸਾਇਕਲਾਂ ਤੇ ਸਵਾਰ 6 ਨੌਜਵਾਨ ਇੱਕ ਧਾਰਮਿਕ ਸਥਾਨ ’ਤੇ ਹੋਲੇ ਮਹੱਲੇ ’ਤੇ ਜਾ ਰਹੇ ਸਨ ਤਾਂ ਸਵੇਰ ਸਮੇਂ ਚੀਮਾਂ ਮੰਡੀ ਨਜਦੀਕ ਇੱਕ ਟਰੈਕਟਰ-ਟਰਾਲੀ ਦੇ ਇੱਕ ਦਮ ਮੁੜਨ ਕਾਰਨ 1 ਮੋਟਰਸਾਈਕਲ ਨਾਲ ਦੁਰਘਟਨਾ ਵਾਪਰ ਗਈ ਤੇ ਸੜ੍ਹਕ ਤੇ ਡਿਗਦਿਆਂ ਸਾਰ ਹੀ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਗੁਪਾਲ ਸਿੰਘ ਪੁੱਤਰ ਨੱਥਾ ਸਿੰਘ ਤੇ ਅਕਾਸ਼ਦੀਪ ਸਿੰਘ ਪੁੱਤਰ ਗਿਆਨੀ ਦਰਸ਼ਨ ਸਿੰਘ ਵਾਸੀ ਬਰ੍ਹੇ ਦੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸੇਵਦਾਰ ਸਨ। ਇਸ ਦੂਖਦਾਇਕ ਘਟਨਾਂ ਕਰਕੇ ਸ਼ਹਿਰ ਅੰਦਰ ਰੋਸ ਦੀ ਲਹਿਰ ਦੌੜ ਗਈ ਹੈ। (Road Accident)

World Strongest Currency : ਇਸ ਕਰੰਸੀ ਸਾਹਮਣੇ ਡਾਲਰ ਅਤੇ ਪੌਂਡ ਸਭ ਫੇਲ, ਭਾਰਤੀ ਕੁਵੈਤ ’ਚ ਕਿਉਂ ਜਾਂਦੇ ਹਨ, ਇਸ ਦਾ…

LEAVE A REPLY

Please enter your comment!
Please enter your name here