Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ 

Road Accident
Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ 

Road Accident: (ਭੂਸਨ ਸਿੰਗਲਾ) ਪਾਤੜਾਂ। ਲੰਘੀ ਰਾਤ ਸੰਗਰੂਰ ਰੋਡ ਤੇ ਨੇੜੇ ਪਿੰਡ ਦੁਗਾਲ ਵਿਖੇ ਹੋਏ ਇੱਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਸੂਲ ਗਰਗ, ਅਤੁਲ, ਹਿਮਾਸੂ ਗੋਇਲ ,ਸਾਹਿਲ ਵਾਸੀਆਨ ਜਾਖਲ ਅਤੇ ਹਰਸ ਜੈਨ ਵਾਸੀ ਮੂਣਕ ਪੰਜੇ ਦੋਸਤ ਦਿੜ੍ਹਬਾ ਵਿਖੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਵਰਨਾ ਕਾਰ ’ਚ ਵਾਪਸ ਆ ਰਹੇ ਸੀ।

ਰਾਤ ਡੇਢ ਵਜੇ ਦੇ ਕਰੀਬ ਜਦੋਂ ਇਹ ਪਿੰਡ ਦੁਗਾਲ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਅੰਸੂਲ ਗਰਗ ਅਤੇ ਅਤੁੱਲ ਉਮਰ ਲਗਭਗ 23 ਸਾਲ ਵਾਸੀਅਨ ਜਾਖਲ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਵੇਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ  ਜਾਣਕਾਰੀ ਮਿਲੀ ਤਾਂ ਏਐਸਆਈ ਭੁਪਿੰਦਰ ਸਿੰਘ ਸੰਧੂ ਆਪਣੀ ਟੀਮ ਸਮੇਤ  ਤੁਰੰਤ ਮੌਕੇ ‘ਤੇ ਪਹੁੰਚ ਗਏ। ਜਿਹਨਾਂ ਵੱਲੋਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ। ਤਿੰਨ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਰਤਕ ਦੋਵੇਂ ਹੀ ਨੌਜਵਾਨ ਅਣਵਿਆਹੇ ਸੀ। ਪੁਲਿਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। Road Accident

LEAVE A REPLY

Please enter your comment!
Please enter your name here