ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home ਇੱਕ ਨਜ਼ਰ ਸੜਕ ਹਾਦਸੇ &#8...

    ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

    ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

    ਰਾਮਪੁਰਾ ਫੂਲ, (ਸੱਚ ਕਹੂੰ ਨਿਊਜ਼) ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਮਾਰਗ ‘ਤੇ ਸਥਿਤ ਸਟੈਲਕੋ ਫੈਕਟਰੀ ਦੇ ਸਾਹਮਣੇ ਬਣੇ ਪੁਲ ਦੇ ਉਪਰ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਜਿਸਦੇ ਸਿੱਟੇ ਵਜੋਂ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਟੱਕਰ ਵਾਲਾ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸਹਾਰਾ ਸਮਾਜ ਸੇਵਾ ਦੇ ਪ੍ਰਮੁੱਖ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹਨ ਤਾਂ ਤਰੁੰਤ ਸਹਾਰਾ ਦੀ ਟੀਮਾ ਨੇ ਘਟਨਾ ਸਥਾਨ ਤੇ ਪਹੁੰਚ ਕੇ ਦੋਨੋਂ ਜਖਮੀਆਂ ਨੂੰ ਸੰਸਥਾ ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ

    ਉਨ੍ਹਾਂ ਦੱਸਿਆ ਕਿ ਉਥੇ ਇਲਾਜ ਦੌਰਾਨ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ ਜਦ ਕਿ ਦੂਸਰਾ ਨੌਜਵਾਨ ਗੰਭੀਰ ਹਾਲਤ ਵਿੱਚ ਜਖਮੀ ਸੀ ਤਾਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ  ਜਦੋਂ ਉਸ ਨੂੰ ਸਹਾਰਾ ਦੀ ਐਂਬੂਲੈਂਸ ਪਟਿਆਲਾ ਲੈ ਕੇ ਪੁੱਜੀ ਤਾਂ ਉਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਇਸ ਸਬੰਧ ਵਿੱਚ ਥਾਣਾ ਸਿਟੀ ਦੇ ਏਐਸਆਈ ਦਰਸਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਲੱਖਣ ਸਿੰਘ ਪੁੱਤਰ ਭੁਰਾ ਸਿੰਘ ਵਾਸੀ ਪਿੰਡ ਉਪਰੀ ਅਤੇ ਗੁਰਇਕਬਾਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਸਹਿਣਾ ਜਿਲ੍ਹਾ ਬਰਨਾਲਾ ਜੋ ਕਿ ਬਠਿੰਡਾ ਸਾਈਡ ਤੋਂ ਰਾਮਪੁਰਾ ਵੱਲ ਆ ਰਹੇ ਸੀ

    Accident, 3 Dead

    ਇਸੇ ਦੌਰਾਨ ਪੁਲ ਉਤੇ ਅਣਪਛਾਤਾ ਵਾਹਣ ਉਨ੍ਹਾਂ ਨੂੰ ਫੇਟ ਮਾਰ  ਗਿਆ  ਪੁਲਿਸ ਨੇ ਗੁਰਬਖਸੀਸ ਕੌਰ ਨਾਂਅ ਦੀ ਮਹਿਲਾ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਇੱਕ ਲਾਸ ਜੋ ਕਿ ਸਿਵਲ ਹਸਪਤਾਲ ਰਾਮਪੁਰਾ ਵਿੱਚ ਸੀ ਉਸ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਦੂਜੀ ਲਾਸ ਜੋ ਕਿ ਪਟਿਆਲਾ ਵਿਖੇ ਹੈ ਉਸ ਦਾ ਕੱਲ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.