Road Acident : ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

Road Accident
Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

ਸੰਗਰੂਰ-ਮਹਿਲਾਂ ਰੋਡ ’ਤੇ ਵਾਪਰਿਆ ਸੜਕ ਹਾਦਸਾ | Road Acident

ਸੰਗਰੂਰ (ਨਰੇਸ਼ ਕੁਮਾਰ)। ਸੰਗਰੂਰ ਦੇ ਮਹਿਲਾਂ ਰੋਡ ’ਤੇ ਬੀਤੀ ਰਾਤ ਵਾਪਰੇ ਇੱਕ ਸੜਕ ਹਾਦਸੇ ’ਚ ਸੰਗਰੂਰ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਹ ਨੌਜਵਾਨ ਕਾਰ ’ਚ ਸਵਾਰ ਹੋ ਕੇ ਮਹਿਲਾਂ ਤੋਂ ਸੰਗਰੂਰ ਵਾਲੇ ਪਾਸੇ ਆ ਰਹੇ ਸਨ, ਕਿ ਇਨ੍ਹਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਸੰਗਰੂਰ ਦੇ ਦੋ ਨੌਜਵਾਨ ਮਨੋਜ ਗਾਬਾ ਤੇ ਸਾਹਿਲ ਜੱਗਾ ਬੀਤੀ ਰਾਤ ਮਹਿਲਾਂ ਰੋਡ ਸੰਗਰੂਰ ਵਿਖੇ ਆਪਣੀ ਗੱਡੀ ’ਚ ਆ ਰਹੇ ਸਨ। ਕਿ ਇੰਡੀਅਨ ਆਇਲ ਕਾਰਪੋਰੇਸ਼ਨ ਕੰਪਨੀ ਕੋਲ ਉਨ੍ਹਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ’ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਪਤਾ ਲੱਗਿਆ ਕਿ ਇਹ ਨੌਜਵਾਨ ਹਰਿਆਣਾ ਵਾਲੇ ਪਾਸਿਓਂ ਕਿਸੇ ਕੰਮ ਤੋਂ ਵਾਪਿਸ ਆਪਣੇ ਘਰ ਆ ਰਹੇ ਸਨ। (Road Acident)

Pankaj Udhas : ਸੰਗੀਤ ਦੀ ਦੁਨੀਆਂ ਤੋਂ ਬੁਰੀ ਖਬਰ