ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

Youths ,die, Road, Accident

ਦੋ ਗੰਭੀਰ ਜਖ਼ਮੀ

ਸੁਪੌਲ (ਏਜੰਸੀ)। ਬਿਹਾਰ ‘ਚ ਸੁਪੌਲ ਜ਼ਿਲ੍ਹੇ ਦੇ ਪਿਪਰਾ ਥਾਣਾ ਖ਼ੇਤਰ ‘ਚ ਅੱਜ ਸਵੇਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਹੈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਮੁਤਾਬਿਕ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚਾਰ ਨੌਜਵਾਨ ਸੁਪੌਲ ਥਾਣਾ ਇਲਾਕੇ ਦੇ ਹਰਦੀ ਪਿੰਡ ਤੋਂਦੁਰਗਾ ਪੂਜਾ ਦਾ ਮੇਲਾ ਦੇਖ ਕੇ ਪਰਤ ਰਹੇ ਸਨ ਤਾਂ ਸੁਪੌਲ-ਪਿਪਰਾ ਮਾਰਗ ‘ਤੇ ਤਿਲਾਬੇ ਨਦੀ ਪੁਲ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇੱਕ ਬੇਕਾਬੂ ਟੈਂਕ ਲਾਰੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ‘ਚ ਜਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਇਸੇ ਥਾਣਾ ਖੇਤਰ ਦੇ ਦੀਨਾਪੱਟੀ ਪਿੰਡ ਨਿਵਾਸੀ ਨਿਤਿਸ਼ ਕੁਮਾਰ (22) ਅਤੇ ਸੁਭਾਸ਼ ਕੁਮਾਰ (24) ਦੇ ਰੂਪ ‘ਚ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਜਖ਼ਮੀਆਂ ਨੂੰ ਤੁਰੰਤ ਇਲਾਜ਼ ਲਈ ਨੇੜੇ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here