Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ

Rescue Operation
Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ

Rescue Operation: ਸੂਰਤ, (ਆਈਏਐਨਐਸ)। ਗੁਜਰਾਤ ਦੇ ਸੂਰਤ ’ਚ ਬੁੱਧਵਾਰ ਨੂੰ ਦੋ ਸਾਲ ਦਾ ਬੱਚਾ ਖੁੱਲੇ ਗਟਰ ’ਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। 18 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ।  ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੀ ਮਾਂ ਨਾਲ ਬਾਜ਼ਾਰ ਗਿਆ ਸੀ, ਉਦੋਂ ਉਹ ਰੋਡ ’ਤੇ ਖੁੱਲ਼੍ਹੇ ਗਟਰ ’ਚ ਅਚਾਨਕ ਡਿੱਗ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਇਸ ਤੋਂ ਬਾਅਦ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ । ਬੱਚੇ ਨੂੰ ਕੱਢਣ ਲਈ ਪਿਛਲੇ 18 ਘੰਟਿਆਂ ਤੋਂ ਯਤਨ ਜਾਰੀ ਹਨ।

ਇਹ ਵੀ ਪੜ੍ਹੋ: Punjab Police: ਪੁਲਿਸ ਦੀ ਵੱਡੀ ਕਾਰਵਾਈ, ਗੁੰਮ ਹੋਏ ਫੋਨ ਟਰੇਸ ਕਰਕੇ ਲੋਕਾਂ ਨੂੰ ਸੌਂਪੇ

ਡਿਪਟੀ ਚੀਫ ਫਾਇਰ ਅਫਸਰ ਐਸ.ਡੀ.ਧੋਬੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਬੁੱਧਵਾਰ ਸ਼ਾਮ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਇੱਕ ਬੱਚਾ ਖੁੱਲ਼੍ਹੇ ਗਟਰ ’ਚ ਡਿੱਗ ਗਿਆ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ।  ਉਨ੍ਹਾਂ ਕਿਹਾ, “ਇੱਥੇ ਦੋ ਨਿਕਾਸੀ ਲਾਈਨਾਂ ਹਨ, ਜਿਨ੍ਹਾਂ ਵਿਚੋਂ ਇਕ ਬਾਰਸ਼ ਅਤੇ ਦੂਜੀ ਨਿਕਾਸੀ ਲਾਈਨ ਹੈ। ਜਿੱਥੇ ਬੱਚਾ ਡਿੱਗਿਆ ਹੈ ਉੱਥੋਂ ਲਗਭਗ 700 ਮੀਟਰ ਤੋਂ ਵੱਧ ਦੀ ਦੂਰੀ ‘ਤੇ ਸਥਿਤ ਸਾਰੇ ਮੇਨਹੋਲਾਂ ਨੂੰ ਖੁਲਵਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਜਵਾਨਾਂ ਦੀ ਟੀਮ ਨੂੰ ਉਸ ’ਚ ਉਤਾਰਿਆ ਗਿਆ ਹੈ। ਪਰ ਸਰਚ ਆਪਰੇਸ਼ਨ ਦੌਰਾਨ ਬੱਚਾ ਦਾ ਕੁਝ ਪਤਾ ਨਹੀਂ ਚੱਲਿਆ। ਬੁੱਧਵਾਰ ਨੂੰ ਜਾਰੀ ਸਰਚ ਆਪਰੇਸ਼ਨ ਵੀਰਵਾਰ ਨੂੰ ਵੀ ਜਾਰੀ ਰਿਹਾ ਹੈ। ਬੱਚੇ ਦਾ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ।