ਝੂਲਾ ਡਿੱਗਣ ਕਾਰਨ ਦੋ ਔਰਤਾਂ ਜਖਮੀ, ਵਰਧਮਾਨ ਹਸਪਤਾਲ ‘ਚ ਕਰਵਾਇਆ ਦਾਖਲ

Patiala News

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਕੁਮਾਰ ਸਭਾ ਸਕੂਲ ਵਿਖੇ ਲੱਗੇ ਇੱਕ ਮੇਲੇ ਦੌਰਾਨ ਝੂਲਾਂ ਡਿੱਗਣ ਕਾਰਨਾ ਦੋ ਔਰਤਾਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਘਟਨਾ ਦੇਰ ਰਾਤ ਦੀ ਦੀ ਹੈ ਜਦੋਂ ਝੂਲੇ ਵਿੱਚ ਔਰਤਾਂ ਬੈਠੀਆਂ ਸਨ ਤਾਂ ਅਚਾਨਕ ਝੂਲੇ ਵਿੱਚ ਕੋਈ ਖਰਾਬੀ ਆ ਗਈ ਜਿਸ ਕਾਰਨ ਇਹ ਹੇਠਾਂ ਡਿੱਗ ਗਈਆਂ। ਸੱਟਾਂ ਲੱਗਣ ਕਾਰਨ ਇਹਨਾਂ ਔਰਤਾਂ ਨੂੰ ਵਰਧਮਾਨ ਹਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਹੈ। (Patiala News)

Also Read : ਨਵੇਂ ਸਮੀਕਰਨਾਂ ਦਾ ਕੇਂਦਰ ਬਣੇਗਾ ਹਲਕਾ ਖਡੂਰ ਸਾਹਿਬ

ਘਟਨਾ ਦਾ ਪਤਾ ਲੱਗਦਿਆ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਵੀ ਪੁੱਜੇ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਇਸ ਦੌਰਾਨ ਇਸ ਮੇਲੇ ਦਾ ਕੋਈ ਵੀ ਮੁੱਖ ਪ੍ਰਬੰਧਕ ਹਾਜ਼ਰ ਨਹੀਂ ਸੀ। ਮੇਲੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਝੂਲਾ ਜਦੋਂ ਉੱਪਰ ਗਿਆ ਤਾਂ ਇਸ ਵਿੱਚ ਤਕਨੀਕੀ ਨੁਕਸਾ ਆ ਗਿਆ। ਉਂਜ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਤੋਂ ਬਾਅਦ ਹੀ ਇਹ ਮੇਲਾ ਚੱਲ ਰਿਹਾ ਹੈ।

LEAVE A REPLY

Please enter your comment!
Please enter your name here