ਕਾਰ ਨੂੰ ਅੱਗ ਲੱਗਣ ਨਾਲ ਦੋ ਜਿਉਂਦੇ ਸੜੇ, ਇੱਕ ਜਖ਼ਮੀ

Yamunanagar News

ਮੰਡੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੁੱਧਵਾਰ ਦੇਰ ਰਾਤ ਇੱਕ ਕਾਰ ਦੇ ਹਾਦਸਾਗ੍ਰਸਤ ਹੋਣ ਅਤੇ ਇਸ ਨੂੰ ਅੱਗ ਲੱਗਣ ਨਾਲ ਦੋ ਨੌਜਵਾਨਾਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ ਜਦੋਂਕਿ ਇੱਕ ਹੋਰ ਗੰਭੀਰ ਜਖ਼ਮੀ ਹੋ ਗਿਆ। (Himachal News)

ਕੀ ਹੈ ਮਾਮਲਾ | Himachal News

ਪੁਲਿਸ ਅਫ਼ਸਰ ਲੋਕੇਂਦਰ ਨੇਗੀ ਨੇ ਦੱਸਿਆ ਕਿ ਘਟਨਾ ਪਧਰ ਖੇਤਰ ’ਚ ਰਾਤ ਕਰੀਬ 11 ਵਜੇ ਹੋਈ। ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਸਮੇਂ ’ਤੇ ਕਾਰ ਵਿੱਚੋਂ ਬਾਹਰ ਕੱਢ ਲਿਆ ਪਰ ਦੋ ਹੋਰ ਦੇ ਅੱਗ ਦੀਆਂ ਲਪਟਾਂ ’ਚ ਘਿਰੇ ਹੋਣ ਕਾਰਨ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਖ਼ਮੀ ਨੌਜਵਾਨ ਨੂੰ ਪਧਰ ਸਿਵਲ ਹਸਪਤਾਲ ਪਹੰੁਚਾਇਆ, ਜਿੰਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੈਡੀਕਲ ਕਾਲਜ ਨੇਰਚੌਕ ਰੈਫ਼ਰ ਕੀਤਾ ਗਿਆ।

ਕਾਰ ’ਚ ਜਿਉਂਦੇ ਸੜੇ ਦੋਵਾਂ ਨੌਜਵਾਨਾਂ ਦੇ ਕੰਕਾਲ ਹੀ ਬਚੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਮਿ੍ਰਤਕਾਂ ਦੀ ਸ਼ਨਾਖਤ ਸਜੇਹੜ ਨਿਵਾਸੀ ਭੁਵਨ ਸਿੰਘ (38) ਅਤੇ ਸੁਨੀਲ ਕੁਮਾਰ (28) ਦੇ ਰੂਪ ’ਚ ਹੋਈ ਹੈ ਜਦੋਂਕਿ ਝੁਲਸੇ ਨੌਜਵਾਨ ਦੀ ਪਛਾਣ ਚਾਭ ਭਰਾੜੂ ਨਿਵਾਸੀ ਪਦਮ ਸਿੰਘ (27) ਹੈ ਜਿਸ ਨੂੰ ਅਜੇ ਹੋਸ਼ ਨਹੀਂ ਆਇਆ ਹੈ। ਪੁਲਿਸ ਨੇ ਦੱਸਿਆ ਕਿ ਜਖ਼ਮੀ ਨੌਜਵਾਨ ਦੇ ਹੋਸ਼ ’ਚ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਘਟਨਾ ’ਚ ਨੁਕਸਾਨੇ ਗਏ ਨੌਜਵਾਨ ਕਿੱਥੋਂ ਆ ਰਹੇ ਸਨ ਤੇ ਕਿੱਥੇ ਜਾਣਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here