ਦੋ ਵਾਰ ਦਾ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਹਾਰਿਆ ਜਿੰਦਗੀ ਦੀ ਜੰਗ

Two Time, Asian Champion, Harkam Singh, Lost, Battle, Life

ਕੇਵਲ ਸਿੰਘ ਢਿੱਲੋਂ ਪੀੜਤ ਪਰਿਵਾਰ ਦੀ ਕਰਨਗੇ 5 ਲੱਖ ਦੀ ਮਾਲੀ ਮਦਦ

ਬਰਨਾਲਾ, (ਜੀਵਨ ਰਾਮਗੜ/ਸੱਚ ਕਹੂੰ ਨਿਊਜ਼)। ਦੇਸ਼ ਲਈ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲੇ ਸਾਬਕਾ ਖਿਡਾਰੀ ਹਾਕਮ ਸਿੰਘ ਭੱਠਲਾਂ ਦਾ ਅੱਜ ਦੇਹਾਂਤ ਹੋ ਗਿਆ। ਜਿਗਰ ਦੀ ਬਿਮਾਰੀ ਨਾਲ ਪੀੜਤ ਹਾਕਮ ਸਿੰਘ ਸੰਗਰੂਰ ਦੇ ਇੱਕ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ਼ ਸੀ ਜਿਥੇ ਉਸਨੇ ਸਵੇਰੇ 7:30 ਵਜੇ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰਾਂ ਛੱਡ ਗਿਆ। ਹਾਕਮ ਸਿੰਘ ਦੀ ਹਾਲਤ ਸਬੰਧੀ ਮੱਦਦ ਲਈ ਸਭ ਤੋਂ ਪਹਿਲਾਂ ਸੱਚ ਕਹੂੰ ਨੇ ਪ੍ਰਮੁੱਖਤਾ ਨਾਲ ਸਟੋਰੀ ਪ੍ਰਕਾਸ਼ਿਤ ਕੀਤੀ ਸੀ। ਜਿਸ ਉਪਰੰਤ ਉਸਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਅਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਸਨ। ਪ੍ਰੰਤੂ ਸਰਕਾਰੀ ਮੱਦਦ ਦੇ ਚੱਲਦਿਆਂ ਵੀ ਹਾਕਮ ਸਿੰਘ ਅੱਜ ਜਿੰਦਗੀ ਦੀ ਜੰਗ ਹਾਰ ਗਿਆ। (Hakem Singh)

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਜਿਕਰਯੋਗ ਹੈ ਕਿ ਹਾਕਮ ਸਿੰਘ ਭੱਠਲਾਂ ਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸਨੇ 20 ਕਿਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ। ਉਸਨੂੰ 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਵੀ ਕੀਤਾ ਸੀ। ਹਾਕਮ ਸਿੰਘ ਨੇ ਫੌਜ਼ ਅਤੇ ਪੁਲਿਸ ‘ਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਬਰਨਾਲਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੈਂਪੀਅਨ ਹਾਕਮ ਸਿੰਘ ਨੇ ਬਰਨਾਲਾ ਦਾ ਨਾਂਅ ਦੁਨੀਆ ਭਰ ਚ ਰੋਸ਼ਨ ਕੀਤਾ ਹੈ। (Hakem Singh)

ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੀੜਤ ਪਰਿਵਾਰ ਲਈ ਵਿਸ਼ੇਸ਼ ਮੱਦਦ  5 ਲੱਖ ਰੁਪਏ ਦੀ ਸਹਾਇਤਾ ਲੈ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਹਿਤ ਚੰਡੀਗੜ੍ਹ ਤੋਂ ਭੱਠਲਾਂ ਪਿੰਡ ਪੁੱਜ ਰਹੇ ਹਨ। (Hakem Singh)