ਮੁੰਬਈ (ਏਜੰਸੀ)। ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਕਿਹਾ ਕਿ 2,000 ਰੁਪਏ ਦੇ ਨੋਟਾਂ ’ਚੋਂ 97 ਫੀਸਦੀ ਨੂੰ ਵਾਪਸ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ। ਕੇਂਦਰੀ ਬੈਂਕ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ 19 ਮਈ, 2023 ਨੂੰ 2,000 ਰੁਪਏ ਦੇ ਬੈਂਕ ਨੋਟ ਨੂੰ ਪ੍ਰਚਲਨ ’ਚੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਉਸ ਸਮੇਂ 3.56 ਲੱਖ ਕਰੋੜ ਰੁਪਏ ਦੇ ਬੈਂਕ ਨੋਟ ਚਲਨ ਵਿੱਚ ਸਨ। 31 ਅਕਤੂਬਰ ਤੱਕ 2,000 ਰੁਪਏ ਮੁੱਲ ਦੇ ਬੈਂਕ ਨੋਟਾਂ ’ਚੋਂ 97 ਫੀਸਦੀ ਵਾਪਸ ਆ ਚੁੱਕੇ ਹਨ।
ਇਹ ਵੀ ਪੜ੍ਹੌ : 6.3 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਡਰ!
ਜਦਕਿ 0.10 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਨਹੀਂ ਆਏ ਹਨ। ਇਸ ’ਚ ਕਿਹਾ ਗਿਆ ਹੈ ਕਿ 2,000 ਰੁਪਏ ਦੇ ਬੈਂਕ ਨੋਟ ਅਜੇ ਵੀ ਕਾਨੂੰਨੀ ਟੈਂਡਰ ਹਨ ਅਤੇ ਜਿਹੜੇ ਲੋਕ ਉਨ੍ਹਾਂ ਕੋਲ ਹਨ ਉਹ ਇਸ ਦੇ 19 ਖੇਤਰੀ ਦਫਤਰਾਂ ’ਚ ਜਮ੍ਹਾਂ ਕਰ ਸਕਦੇ ਹਨ ਜਾਂ ਬਦਲ ਸਕਦੇ ਹਨ। ਇਸ ਦੇ ਲਈ ਲੋਕਾਂ ਨੂੰ ਖੇਤਰੀ ਦਫਤਰ ਜਾਣ ਦੀ ਵੀ ਜ਼ਰੂਰਤ ਨਹੀਂ ਹੈ ਅਤੇ ਉਹ ਇਸ ਨੂੰ ਭਾਰਤੀ ਡਾਕ ਰਾਹੀਂ ਭੇਜ ਕੇ ਬਦਲ ਸਕਦੇ ਹਨ। (2000 Rupee Note News)
ਹੀਰੋ ਮੋਟੋਕਾਰਪ ਦਾ ਮੁਨਾਫਾ 47 ਫੀਸਦੀ ਵਧਿਆ | 2000 Rupee Note News
ਦੁਨੀਆ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ 1054 ਕਰੋੜ ਰੁਪਏ ਦਾ ਸਟੈਂਡਅਲੋਨ ਸੁੱਧ ਲਾਭ ਕਮਾਇਆ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 716 ਕਰੋੜ ਰੁਪਏ ਦੇ ਮੁਕਾਬਲੇ 47 ਫੀਸਦੀ ਜ਼ਿਆਦਾ ਹੈ। ਕੰਪਨੀ ਨੇ ਅੱਜ ਇੱਥੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਤੋਂ ਬਾਅਦ ਸਟਾਕ ਐਕਸਚੇਂਜ ਨੂੰ ਦਿੱਤੇ ਆਪਣੇ ਵਿੱਤੀ ਬਿਆਨਾਂ ’ਚ ਕਿਹਾ ਕਿ ਸਤੰਬਰ ’ਚ ਖਤਮ ਹੋਈ ਤਿਮਾਹੀ ’ਚ ਉਸ ਦਾ ਸੰਚਾਲਨ ਮਾਲੀਆ 9445.42 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ 9075 ਕਰੋੜ ਰੁਪਏ ਦੇ ਮਾਲੀਏ ਤੋਂ 4.1 ਫੀਸਦੀ ਵੱਧ ਹੈ। ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 4.1 ਫੀਸਦੀ ਜ਼ਿਆਦਾ ਹੈ। (2000 Rupee Note News)
ਇਸ ਦੌਰਾਨ ਕੰਪਨੀ ਨੇ ਦੱਸਿਆ ਕਿ ਬੋਰਡ ਆਫ ਡਾਇਰੈਕਟਰਜ ਨੇ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਪਵਨ ਮੁੰਜਾਲ ਦੇ ਤਨਖਾਹ ਸਕੇਲ ’ਚ 20 ਫੀਸਦੀ ਕਟੌਤੀ ਕਰਨ ਦੇ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ। ਸ੍ਰੀ ਮੁੰਜਾਲ ਨੇ ਚੇਅਰਮੈਨ ਅਤੇ ਸੀਈਓ ਦੀਆਂ ਅਸਾਮੀਆਂ ਨੂੰ ਵੱਖ ਕਰਨ ਦੇ ਆਪਣੇ ਫੈਸਲੇ ਦੇ ਮੱਦੇਨਜਰ ਆਪਣੇ ਤਨਖਾਹ ਸਕੇਲ ’ਚ 20 ਫੀਸਦੀ ਦੀ ਕਟੌਤੀ ਦੀ ਤਜਵੀਜ ਰੱਖੀ ਸੀ। ਵਿੱਤੀ ਸਾਲ 2023 ’ਚ ਸ੍ਰੀ ਮੁੰਜਾਲ ਨੂੰ ਕੁੱਲ 99.55 ਕਰੋੜ ਰੁਪਏ ਤਨਖਾਹ ਅਤੇ ਹੋਰ ਭੱਤਿਆਂ ਵਜੋਂ ਮਿਲਣੇ ਸਨ, ਪਰ ਹੁਣ 20 ਫੀਸਦੀ ਦੀ ਕਟੌਤੀ ਤੋਂ ਬਾਅਦ ਇਹ ਰਕਮ 80 ਕਰੋੜ ਰੁਪਏ ਹੋ ਗਈ ਹੈ। (2000 Rupee Note News)