ਸਰਸਾ ਦੇ ਦੋ ਸਰਕਾਰੀ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ
(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਸੂਬਾ ਚੌਕਸੀ ਬਿਊਰੋ ਨੇ ਸਰਸਾ ਜ਼ਿਲ੍ਹੇ ਦੇ ਸਮਾਜਿਕ ਤੇ ਨਿਆਂ ਤੇ ਅਧਿਕਾਰਿਤਾ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਬੁਢਾਪਾ ਪੈਨਸ਼ਨ ਪੂਰੀ ਕਰਨ ਲਈ ਸਿਕਾਇਤਕਰਤਾ ਤੋਂ 2000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ। ਬਿਊਰੋ ਦੇ ਇੱਕ ਬੁਲਾਰੇ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਦੀ ਪਛਾਣ ਦਿਲੀਪ ਕੌਰ ਤੇ ਰਵੀ ਵਜੋਂ ਹੋਈ ਹੈ ਜੋ ਜ਼ਿਲ੍ਹਾ ਸਮਾਜ ਕਲਿਆਣ ਦਫ਼ਤਰ ਸਰਸਾ ’ਚ ਤਾਇਨਾਤ ਹਨ।
ਇਹ ਮੁਲਾਜ਼ਮ ਸਰਸਾ ਦੇ ਕਾਲਾਂਵਾਲੀ ਤਹਿਸੀਲ ਤਹਿਤ ਸੁਖਚੈਨ ਪਿੰਡ ਹਰਮਹਿੰਦਰ ਸ਼ਰਮਾ ਤੋਂ ਉਨ੍ਹਾਂ ਦੀ ਪੈਨਸ਼ਨ ਵਧਾਉਣ ਸਬੰਧੀ ਰਿਸ਼ਵਤ ਦੀ ਮੰਗ ਕਰ ਰਹੇ ਸਨ। ਸਿਕਾਇਤ ਦੇ ਆਧਾਰ ’ਤੇ ਕਾਰਾਵਾਈ ਕਰਦਿਆਂ ਬਿਊਰੋ ਦੀ ਟੀਮ ਨੇ ਦੋਵਾਂ ਨੂੰ ਰਿਸ਼ਵਤ ਦੀ ਬਾਕੀ ਰਕਮ 1000 ਰੁਪਏ ਸਮੇਤ ਰੰਗੀ ਹੱਥੀਂ ਗ੍ਰਿਫ਼ਤਾਕ ਕੀਤਾ ਗਿਆ। ਸਿਕਾਇਤਕਰਤਾ ਇਨ੍ਹਾਂ ਮੁਲਾਜ਼ਮਾਂ ਨੂੰ ਇੱਕ ਹਜ਼ਾਰ ਰੁਪਏ ਪਹਿਲਾਂ ਦੇ ਚੁੱਕਿਆ ਸੀ। ਇਨ੍ਹਾਂ ਮੁਲਾਜ਼ਮਾਂ ਖਿਲਾਫ਼ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ