ਸਾਡੇ ਨਾਲ ਸ਼ਾਮਲ

Follow us

14.4 C
Chandigarh
Saturday, February 21, 2026
More
    Home Breaking News ਦੋ ਲੁਟੇਰਿਆਂ ਨ...

    ਦੋ ਲੁਟੇਰਿਆਂ ਨੇ ਸਕੂਟਰੀ ਸਵਾਰ ਦੇ ਸਿਰ ’ਚ ਮਾਰੀ ਸੱਟ, ਲੱਖਾਂ ਰੁਪਏ ਲੁੱਟੇ

    Patiala News

    ਕੈਸ ਵਾਲਾ ਬੈਗ ਅਤੇ ਨਾਲ ਹੀ ਸਕੂਟਰੀ ਲੈ ਗਏ ਲੁਟੇਰੇ (Patiala News)

    • ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਹਰਿੰਦਰ ਨਗਰ ’ਚ ਦੇਰ ਰਾਤ ਇੱਕ ਵਿਅਕਤੀ ਦੇ ਸਿਰ ’ਚ ਸੱਟ ਮਾਰ ਕੇ ਲੱਖਾਂ ਰੁਪਏ ਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਪੀੜਤ ਵਿਅਕਤੀ ਦੀ ਸਕੂਟਰੀ ਵੀ ਨਾਲ ਹੀ ਲੈ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (Patiala News)

    ਜਾਣਕਾਰੀ ਮੁਤਾਬਿਕ ਜਸਦੀਪ ਸਿੰਘ ਵਾਸੀ ਹਰਿੰਦਰ ਨਗਰ ਜੋ ਕਿ ਲੀਲਾ ਭਵਨ ਵਿਖੇ ਮਨੀ ਐਕਸਚੇਜ਼ ਦਾ ਕੰਮ ਕਰਦਾ ਹੈ, ਜਦੋਂ ਉਹ ਰਾਤ ਨੂੰ ਸਰਹਿੰਦ ਰੋਡ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਘਰ ਦਾ ਮੋੜ ਮੁੜਨ ਲੱਗਾ ਤਾ ਦੋਂ ਮੋਟਰਸਾਇਕਲ ਸਵਾਰਾਂ ਨੇ ਉਸ ਦੇ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕੀਤਾ ਅਤੇ ਉਹ ਜ਼ਖਮੀ ਹੋ ਗਿਆ। Patiala News

    ਇਹ ਵੀ ਪੜ੍ਹੋ: ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ 1.10 ਕਰੋੜ ਦੀ ਕੀਤੀ ਧੋਖਾਧੜੀ, ਜਾਂਚ ਪਿੱਛੋਂ ਮਾਮਲਾ ਦਰਜ

    ਉਕਤ ਲੁਟੇਰੇ ਉਸ ਦਾ ਬੈਗ ਅਤੇ ਸਕੂਟਰੀ ਲੈ ਕੇ ਫਰਾਰ ਹੋ ਗਏ। ਉਸ ਦਾ ਕਹਿਣਾ ਸੀ ਕਿ ਬੈਂਗ ਵਿੱਚ 10 ਤੋਂ 15 ਲੱਖ ਦੇ ਕਰੀਬ ਕੈਸ ਸੀ। ਮਾਮਲੇ ਦਾ ਪਤਾ ਲੱਗਣ ’ਤੇ ਥਾਣਾ ਤਿ੍ਰਪੜੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਥਾਣਾ ਤਿ੍ਰਪੜੀ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸ਼ੀਸੀਟੀਵੀ ਕੈਮਰਿਆਂ ਆਦਿ ਦੀ ਫੁਟੇਜ਼ ਚੈਂਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। Patiala News

    LEAVE A REPLY

    Please enter your comment!
    Please enter your name here