ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਅਮਰੀਕਾ &#8216...

    ਅਮਰੀਕਾ ‘ਚ ਦੋ ਜਹਾਜ਼ਾਂ ਦੀ ਆਪਸ ’ਚ ਹੋਈ ਟੱਕਰ, 6 ਲੋਕਾਂ ਦੀ ਮੌਤ

    Airshow

    ਜਹਾਜ਼ਾਂ ‘ਚ 6 ਲੋਕ ਮੌਜੂਦ ਸਨ

    ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਡੱਲਾਸ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾ ਗਏ, ਜਿਸ ਤੋਂ ਬਾਅਦ ਚਾਰੇ ਪਾਸੇ ਧੂੰਆਂ ਛਾ ਗਿਆ। ਉੱਥੋਂ ਦੇ ਮੀਡੀਆ ਮੁਤਾਬਿਕ ਦੋਵਾਂ ਜਹਾਜ਼ਾਂ ‘ਚ 6 ਲੋਕ ਮੌਜੂਦ ਸਨ। ਇਸ ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜਹਾਜ਼ ਦੇ ਟਕਰਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਏਅਰ ਸ਼ੋਅ ਦੌਰਾਨ ਇਕ ਜਹਾਜ਼ ਬਹੁਤ ਤੇਜ਼ੀ ਨਾਲ ਦੂਜੇ ਜਹਾਜ਼ ਨਾਲ ਟਕਰਾ ਜਾਂਦਾ ਹੈ, ਜਿਸ ਤੋਂ ਬਾਅਦ ਧਮਾਕਾ ਹੁੰਦਾ ਹੈ ਅਤੇ ਧੂੰਏਂ ਦੇ ਗੁਬਾਰ ਦਿਖਾਈ ਦਿੰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here