ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News ਗਹਿਣਿਆਂ ਦੀ ਦੁ...

    ਗਹਿਣਿਆਂ ਦੀ ਦੁਕਾਨ ਤੋਂ ਦੋ ਵਿਅਕਤੀ ਵਾਲੀਆਂ ਲੈ ਕੇ ਰਫੂ ਚੱਕਰ

    Stole Jewelry
    ਸੁਨਾਮ: ਸਰਾਫੇ ਦੀ ਦੁਕਾਨ ’ਤੇ ਬੈਠੇ ਦੋ ਚੋਰਾਂ ਦੀ ਸੀਸੀਟੀਵੀ 'ਚ ਕੈਦ ਹੋਈ ਤਸਵੀਰ।

    Stole Jewelry : ਜਲਦ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸਐੱਚਓ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਸਰਾਭਾ ਬਾਜ਼ਾਰ ਵਿੱਚ ਸਥਿਤ ਇੱਕ ਗਹਿਣੀਆਂ ਦੀ ਦੁਕਾਨ ਤੋਂ ਦਿਨ ਦਿਹਾੜੇ ਦੋ ਵਿਅਕਤੀ ਸੋਨੇ ਦੇ ਗਹਿਣੇ ਵੇਖਣ ਆਏ ਸਨ (Stole Jewelry) ਅਤੇ ਸੋਨੇ ਦੀਆਂ ਵਾਲੀਆਂ ਲੈ ਕੇ ਰਫੂ ਚੱਕਰ ਹੋ ਗਏ। ਇਸ ਸਬੰਦੀ ਪ੍ਰਧਾਨ ਸੋਨੂੰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਜੀਵ ਕੁਮਾਰ ਦੀ ਪੀਐਸ ਜਵੈਲਰ ਨਾਂਅ ਦੀ ਦੁਕਾਨ ‘ਤੇ ਬਾਅਦ ਦੁਪਹਿਰ 1 ਵਜੇ ਦੇ ਕਰੀਬ ਦੋ ਜਣੇ ਦੁਕਾਨ ’ਤੇ ਆਏ, ਉਨ੍ਹਾਂ ਵਾਲੀਆਂ ਵੇਖਦੇ-ਵੇਖਦੇ ਇੱਕ ਪੈਕਟ ਵਾਲੀਆਂ ਦਾ ਲੁਕੋ ਲਿਆ, ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਚੋਰਾਂ ਦੀਆਂ ਫੋਟੋਆਂ ਸਾਹਮਣੇ ਆ ਗਈਆਂ ਹਨ, ਉਨ੍ਹਾਂ ਕਿਹਾ ਕਿ ਐੱਸਐੱਚਓ ਸਾਹਿਬ ਦੁਕਾਨ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਗਏ ਹਨ, ਉਨ੍ਹਾਂ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।

    Stole Jewelry
    ਸੁਨਾਮ: ਸਰਾਫੇ ਦੀ ਦੁਕਾਨ ’ਤੇ ਬੈਠੇ ਦੋ ਚੋਰਾਂ ਦੀ ਸੀਸੀਟੀਵੀ ‘ਚ ਕੈਦ ਹੋਈ ਤਸਵੀਰ।

    ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਦੀ ਵਜ੍ਹਾ ਆਈ ਸਾਹਮਣੇ, ਸਚਿਨ ਥਾਪਨ ਨੇ ਦੱਸੀ ਸਾਰੀ ਕਹਾਣੀ

    ਦੁਕਾਨਦਾਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੇ ਕੰਮ ਨਸ਼ੇੜੀ ਹੀ ਕਰਦੇ ਹਨ ਜਿੰਨਾ ‘ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। (Stole Jewelry) ਇਸ ਸਬੰਧੀ ਥਾਣਾ ਸਿਟੀ ਐੱਸਐੱਚਓ ਦਪਿੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਅੱਜ ਦੁਪਹਿਰ ਪੀਐਸ ਜਵੈਲਰ ਨਾਂਅ ਦੀ ਸਰਾਫੇ ਦੀ ਦੁਕਾਨ ‘ਤੇ ਦੋ ਵਿਅਕਤੀ ਆਏ ਜੋ ਗਹਿਣੇ ਦੇਖਦੇ ਹੋਏ ਦੁਕਾਨਦਾਰ ਨੂੰ ਚੁਕੰਨੀ ਦੇ ਕੇ ਸੋਨੇ ਦੀਆਂ ਵਾਲੀਆਂ ਲੈ ਕੇ ਚਲੇ ਗਏ ਹਨ ਅਤੇ ਉਹਨਾਂ ਦੀ ਤਸਵੀਰ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਹੈ। ਐੱਸਐੱਚਓ ਨੇ ਕਿਹਾ ਕਿ ਉਹਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here