Fazilka News: ਕਚਹਿਰੀ ਦੇ ਬਾਹਰ ਦੋ ਧਿਰਾਂ ਭਿੜੀਆਂ, ਗੋਲੀ ਲੱਗਣ ਕਾਰਨ ਇੱਕ ਦੀ ਮੌਤ

Fazilka News
Fazilka News: ਕਚਹਿਰੀ ਦੇ ਬਾਹਰ ਦੋ ਧਿਰਾਂ ਭਿੜੀਆਂ, ਗੱਲੀ ਲੱਗਣ ਕਾਰਨ ਇੱਕ ਦੀ ਮੌਤ

Fazilka News: ਪੁਰਾਣੀ ਰੰਜਿਸ਼ ਕਾਰਨ ਹੋਈ ਝੜਪ

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਪੁਰਾਣੀ ਰੰਜਿਸ਼ ਦੇ ਚਲਦਿਆਂ ਅੱਜ ਬਾਰਡਰ ਰੋਡ ’ਤੇ ਕੋਰਟ ਕੰਪਲੈਕਸ ਦੇ ਨੇੜੇ ਦੋ ਗੁੱਟਾਂ ’ਚ ਹੋਈ ਝੜਪ ਦੌਰਾਨ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਇਸ ਸਬੰਧੀ ਹੋਰ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪੁਰਾਣੇ ਕੇਸ ਦੇ ਸਬੰਧ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ। ਜਦੋਂ ਇਹ ਘਟਨਾ ਵਾਪਰੀ ਦੋਵੇਂ ਧਿਰਾਂ ਕਾਰਾਂ ’ਤੇ ਸਵਾਰ ਸਨ ਕਾਰਾਂ ਦੀ ਵੀ ਆਪਸ ’ਚ ਟੱਕਰ ਹੋਣਾ ਦੱਸਿਆ ਜਾਂਦਾ ਹੈ।

Fazilka News

Read Also : Agriculture Land News: ਵਾਹੀਯੋਗ ਜ਼ਮੀਨ ਨਾਲ ਜੁੜੀ ਖਤਰਨਾਕ ਰਿਪੋਰਟ ਨੇ ਵਧਾਈ ਚਿੰਤਾ

ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ’ਤੇ ਪੁੱਜੀ ਤੇ ਕੁਝ ਵਿਅਕਤੀਆਂ ਨੂੰ ਰਾਊਂਡਅਪ ਕਰਨ ਦੀ ਵੀ ਖਬਰ ਹੈ।  ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਜਾਣੂ ਕਰਵਾਇਆ ਸੀ। Fazilka News

ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਰੱਖ ਦਿੱਤੀ। ਇਸ ਸਬੰਧੀ ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ।