Indian Army ਨੇ ਮਾਰੇ ਦੋ ਪਾਕਿ ਸੈਨਿਕ
ਮਰਨ ਵਾਲਿਆਂ ‘ਚ ਸੂਬੇਦਾਰ ਤੇ ਸਿਪਾਹੀ
ਰਾਵਲਪਿੰਡੀ, ਏਜੰਸੀ। ਪਾਕਿਸਤਾਨ ਦੇ ਦੇਵਾ ਸੈਕਟਰ ਇਲਾਕੇ ‘ਚ ਵੀਰਵਾਰ ਦੀ ਸਵੇਰ ਭਾਰਤੀ ਸੈਨਿਕਾਂ (Indian Army) ਦੀ ਕਾਰਵਾਈ ‘ਚ ਦੋ ਪਾਕਿਸਤਾਨੀ ਸੈਨਿਕ ਮਾਰੇ ਗਏ। ਜਿਓ ਨਿਊਜ਼ ਨੇ ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈਐਸਪੀਆਰ) ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਆਈਐਸਪੀਆਰ ਨੇ ਮ੍ਰਿਤਕ ਸੈਨਿਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਹਨਾਂ ਦੀ ਪਹਿਚਾਣ ਨਾਇਬ ਸੂਬੇਦਾਰ ਕੰਦੇਰਾ ਅਤੇ ਸਿਪਾਹੀ ਅਹਿਸਾਨ ਵਜੋਂ ਕੀਤੀ ਗਈ ਹੈ। ਇੱਧਰ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਡਿਫੈਂਸ ਏਸਟੇਟਸ ਮੈਨੇਜਮੈਂਟ ‘ਚ ਐਕਸੀਲੈਂਸ ਅਵਾਰਡਜ਼ ਵੰਡਣ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੀਮਾ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਨੂੰ ਭਰੋਸਾ ਰੱਖਣਾ ਚਾਹੀਦਾ ਹੈ। ਜੋ ਵੀ ਜ਼ਰੂਰੀ ਹੋਵੇਗਾ ਉਹ ਕਦਮ ਉਠਾਇਆ ਜਾਵੇਗਾ। ਭਾਰਤੀ ਫੌਜ ਮੂੰਹ ਤੋੜ ਜਵਾਬ ਦੇਣ ‘ਚ ਪੂਰੀ ਤਰ੍ਹਾਂ ਸਮਰੱਥ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।