ਬਿਮਾਰੀ ਤੇ ਗਰੀਬੀ ਦੇ ਭੰਨੇ ਪ੍ਰਗਟ ਸਿੰਘ ਨੂੰ ਆਇਆ ਸੁਖ ਦਾ ਸਾਹ | Patiala News
- ਸਾਧ-ਸੰਗਤ ਦੇ ਮਾਨਵਤਾ ਭਲਾਈ ਕਾਰਜਾਂ ਦੀ ਇਲਾਕੇ ਵਿੱਚ ਚਰਚਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬੰਮਣਾ (Patiala News) ਦੀ ਸਾਧ-ਸੰਗਤ ਨੇ ਮਹਿਜ ਇੱਕ ਹੀ ਦਿਨ ਵਿੱਚ ਦੋ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਹਨ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਨੇੜਲੇ ਕਈ ਪਿੰਡਾਂ ’ਚ ਚਰਚਾ ਹੈ। ਬਲਾਕ ਬੰਮਣਾ ਦੀ ਸਾਧ-ਸੰਗਤ ਨੇ ਪਿੰਡ ਗਾਜੀਪੁਰ ਅਤੇ ਪਿੰਡ ਖੱਤਰੀ ਵਾਲਾ ਦੇ ਦੋ ਵੱਖ-ਵੱਖ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣ ਕੇ ਉਨ੍ਹਾਂ ਦਾ ਮਕਾਨਾਂ ਨੂੰ ਨਵੇਂ ਸਿਰ੍ਹੇ ਤੋਂ ਬਣਾਇਆ ਹੈ, ਜਿਸ ਦੀ ਕਿ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੰਮਣਾ ਦੇ ਜਿੰਮੇਵਾਰਾਂ ਬਲਾਕ ਪ੍ਰੇਮੀ ਸੇਵਕ ਜਗਦੀਪ ਇੰਸਾਂ, ਗੁਰਪ੍ਰੀਤ ਇੰਸਾਂ ਅਤੇ ਹੈਰੀ ਇੰਸਾਂ ਨੇ ਦੱਸਿਆ ਕਿ ਪਿੰਡ ਗਾਜੀਪੁਰ ਦਾ ਪ੍ਰਗਟ ਸਿੰਘ ਬਹੁਤ ਹੀ ਮਾੜੇ ਹਲਾਤਾਂ ਵਿੱਚ ਆਪਣੇ ਘਰ ਵਿੱਚ ਗੁਜ਼ਾਰਾ ਕਰ ਰਿਹਾ ਸੀ ਅਤੇ ਉਸ ਦਾ ਘਰ ਬਿਲਕੁੱਲ ਹੀ ਟੁੱਟਿਆ ਫੁੱਟਿਆ ਪਿਆ ਸੀ। ਸਥਿਤੀ ਐਨੀ ਖਰਾਬ ਸੀ ਕਿ ਇਹ ਘਰ ਕਦੇ ਵੀ ਡਿੱਗ ਸਕਦਾ ਸੀ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਬੱਕਰੀਆਂ ਆਦਿ ਚਾਰ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਇਸ ਦੀ ਪਤਨੀ ਵੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਹੈ। ਬਲਾਕ ਬੰਮਣਾ ਦੀ ਸਾਧ-ਸੰਗਤ ਵੱਲੋਂ ਇਸ ਲੋੜਵੰਦ ਦੇ ਮਕਾਨ ਬਣਾਉਣ ਦਾ ਬੀੜਾ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾ ਡਿੱਗੂ-ਡਿੱਗੂ ਕਰਦੇ ਉਕਤ ਮਕਾਨ ਨੂੰ ਢਾਹਿਆ ਅਤੇ ਉਸ ਤੋਂ ਬਾਅਦ ਇਸ ਥਾਂ ’ਤੇ ਹੀ ਪ੍ਰਗਟ ਸਿੰਘ ਨੂੰ ਨਵਾਂ ਮਕਾਨ ਕੁਝ ਹੀ ਸਮੇਂ ’ਚ ਬਣਾ ਕੇ ਦੇ ਦਿੱਤਾ। ਇਸ ਮੌਕੇ ਪ੍ਰਗਟ ਸਿੰਘ ਨੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਦੇ ਵੀ ਆਪਣਾ ਮਕਾਨ ਬਣਾ ਨਹੀਂ ਸਕਦਾ ਸੀ ਅਤੇ ਸਾਧ-ਸੰਗਤ ਵੱਲੋਂ ਉੁਸ ਨੂੰ ਵਧੀਆ ਮਕਾਨ ਵਿੱਚ ਬਿਠਾ ਦਿੱਤਾ।
ਵਿਧਵਾ ਤੇ ਉਸਦੀ ਧੀ ਦਾ ਸਹਾਰਾ ਬਣੀ ਸਾਧ-ਸੰਗਤ | Patiala News
ਇਸ ਦੇ ਨਾਲ ਹੀ ਬਲਾਕ ਬੰਮਣਾ ਦੀ ਸਾਧ-ਸੰਗਤ ਵੱਲੋਂ ਇਸੇ ਦਿਨ ਦੂਜਾ ਪੱਕਾ ਮਕਾਨ ਪਿੰਡ ਖੱਤਰੀਵਾਲਾ ਦੀ ਵਿਧਵਾ ਸੀਮਾ ਰਾਣੀ ਨੂੰ ਬਣਾ ਕੇ ਦਿੱਤਾ ਗਿਆ। ਵਿਧਵਾ ਮੀਨਾ ਰਾਣੀ ਅਤੇ ਉਸਦੀ ਲੜਕੀ ਦੋਵੇਂ ਹੀ ਘਰ ਵਿੱਚ ਰਹਿੰਦੀਆਂ ਸਨ ਅਤੇ ਦਿਹਾੜੀ-ਦੱਪਾ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਸਨ। ਇਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ, ਜਿਸ ਨਾਲ ਕਿ ਇਹ ਆਪਣੇ ਖਸਤਾ ਹਾਲਤ ਮਕਾਨ ਨੂੰ ਮੁੜ ਬਣਵਾ ਸਕਦੀਆਂ।
ਇਨ੍ਹਾਂ ਦੇ ਆਰਥਿਕ ਹਾਲਤ ਤੋਂ ਜਾਣੂ ਹੋਣ ਤੋਂ ਬਾਅਦ ਸਾਧ-ਸੰਗਤ ਵੱਲੋਂ ਇਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਦਾ ਤਹੱਈਆ ਕੀਤਾ । ਬਲਾਕ ਬੰਮਣਾ ਦੀ ਸਾਧ -ਸੰਗਤ ਵੱਲੋਂ ਕੁਝ ਹੀ ਘੰਟਿਆਂ ਵਿੱਚ ਇਨ੍ਹਾਂ ਦੇ ਢਹੇ ਪਏ ਅਰਮਾਨਾਂ ਨੂੰ ਨਵੇਂ ਮਕਾਨ ਵਿੱਚ ਬਦਲ ਦਿੱਤਾ, ਜਿਸ ਤੋਂ ਬਾਅਦ ਮਾਵਾਂ, ਧੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਿੰਮੇਵਾਰਾਂ ਨੇ ਦੱਸਿਆ ਕਿ ਪਿੰਡ ਬੰਮਣਾ, ਗਾਜੀਪੁਰ, ਕੁਲਬੁਰਛਾ, ਕਾਹਨਗੜ੍ਹ, ਗਾਜੇਵਾਸ ਆਦਿ ਪਿੰਡਾਂ ਦੀ ਸਾਧ-ਸੰਗਤ ਵੱਲੋਂ ਇਨ੍ਹਾਂ ਮਕਾਨਾਂ ਵਿੱਚ ਆਪਣਾ ਬੇਹੱਦ ਸਹਿਯੋਗ ਦਿੱਤਾ ਗਿਆ।
ਸਾਧ-ਸੰਗਤ ਵੱਲੋਂ ਮਕਾਨ ਬਣਾਉਣ ਦੇ ਕੀਤੇ ਕਾਰਜਾਂ ਦੀ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸੰਸਾ ਵੀ ਕੀਤੀ ਅਤੇ ਹੈਰਾਨੀ ਪ੍ਰਗਟਾਈ ਕਿ ਹਰੇਕ ਸੇਵਾਦਾਰ ਨੇ ਇਸ ਕੰਮ ਨੂੰ ਆਪਣਾ ਸਮਝ ਕੇ ਕੁਝ ਹੀ ਸਮੇਂ ਵਿੱਚ ਦੋ ਲੋੜਵੰਦਾਂ ਨੂੰ ਉਨ੍ਹਾਂ ਦੇ ਮਕਾਨਾਂ ਵਿੱਚ ਬਿਠਾ ਦਿੱਤਾ। ਇਸ ਮੌਕੇ ਮੈਂਬਰ 85 ਗੁਰਚਰਨ ਇੰਸਾਂ, 85 ਮੈਂਬਰ ਭੈਣ ਪੂਜਾ ਇੰਸਾਂ, ਨੀਲਮ ਇੰਸਾਂ, ਪਵਨ ਇੰਸਾਂ, ਦੀਪਕ ਇੰਸਾਂ, ਵਿਜੈ ਇੰਸਾਂ, ਮਨਪ੍ਰੀਤ ਇੰਸਾਂ, ਲਾਭ ਇੰਸਾਂ, ਹਰਜਿੰਦਰ ਇੰਸਾਂ, ਕਰਿਸ਼ਨ ਇੰਸਾਂ, ਲਖਵੀਰ ਸਿੰਘ ਇੰਸਾਂ, ਬਲਜੀਤ ਸਿੰਘ ਇੰਸਾਂ, ਮੱਖਣ ਇੰਸਾਂ, ਸਾਧੂੂ ਇੰਸਾਂ ਸਮੇਤ ਵੱਖ ਵੱਖ ਪਿੰਡਾਂ ਦੀ ਸਾਧ-ਸੰਗਤ ਹਾਜਰ ਸੀ।
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜ ਸ਼ਲਾਘਾਯੋਗ : ਸਰਪੰਚ
ਇਸ ਮੌਕੇ ਪਿੰਡ ਗਾਜੀਪੁਰ ਦੇ ਸਰਪੰਚ ਜਸਵੰਤ ਸਿੰਘ ਵੱਲੋਂ ਮਕਾਨ ਬਣਉਣ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਸਾਧ-ਸੰਗਤ ਦੇ ਜਜ਼ਬੇ ਦੀ ਤਾਰੀਫ਼ ਕਰਦਿਆਂ ਆਖਿਆ ਕਿ ਜਿਹੜੇ ਕੰਮ ਲੋੜਵੰਦਾਂ ਲਈ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੁਝ ਹੀ ਸਮੇਂ ਵਿੱਚ ਪ੍ਰਗਟ ਸਿੰਘ ਨੂੰ ਮਕਾਨ ਬਣਾ ਕੇ ਦੇ ਦਿੱਤਾ ਗਿਆ ਅਤੇ ਉਹ ਇਸ ਮਕਾਨ ਵਿੱਚ ਨਰਕ ਵਰਗੀ ਜਿੰਦਗੀ ਜਿਉਂ ਰਿਹਾ ਸੀ। ਉਨ੍ਹਾਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ।