J&K: ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

Two Militant, Killed, Security forces, Tral Area, Jammu & Kashmir, Encounter

ਪ੍ਰਸ਼ਾਸਨ ਨੇ ਇਲਾਕੇ ‘ਚ ਜਾਰੀ ਕੀਤਾ ਅਲਰਟ

ਨਵੀਂ ਦਿੱਲੀ: ਕਸ਼ਮੀਰ ‘ਚ ਤਰਾਲ ਦੇ ਸਟੋਰਾ ਇਲਾਕੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਲਾਕੇ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਲ ਮੁਹਿੰਮ ਚਲਾਈ ਸੀ। ਪ੍ਰਸ਼ਾਸਨ ਨੇ ਜੰਮੂ ਰਾਜਮਾਰਗ ‘ਤੇ ਅੱਤਵਾਦੀ ਹਮਲੇ ਦੇ ਸ਼ੱਕ ਤੋਂ ਬਾਅਦ ਇੱਥੇ ਅਲਰਟ ਜਾਰੀ ਕੀਤਾ ਹੋਇਆ ਹੈ।

ਜਾਣਕਾਰੀ ਅਨੁਸਾਰ ਬਿਜਬਿਹਾੜਾ ਤੋਂ ਸ੍ਰੀਨਗਰ ਅਤੇ ਪੰਥਾਚੌਂਕੀ, ਨੌਗਾਮ, ਹੈਦਰਪੋਰਾ, ਬੋਮਿਨਾ ਬਾਈਪਾਸ ਅਤੇ ਐੱਚਐੱਮਟੀ ਤੋਂ ਗਾਂਦਰਬਲ ਰੋਡ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਹਮਲੇ ਲਈ ਅੱਤਵਾਦੀ ਸੰਗਠਨਾਂ ਨੇ ਤਿੰਨ ਤੋਂ ਚਾਰ ਦਸਤੇ ਬਣਾਏ ਦੱਸੇ ਜਾ ਰਹੇ ਹਨ। ਹਰੇਕ ਦਸਤੇ ਵਿੱਚ ਦੋ ਤੋਂ ਤਿੰਨ ਅੱਤਵਾਦੀ ਸ਼ਾਮਲ ਹਨ। ਕੁਝ ਅੱਤਵਾਦੀਆਂ ਨੂੰ ਸ੍ਰੀਨਗਰ ਦੇ ਬਾਹਰੀ ਇਲਾਕਿਆਂ ਨੌਗਾਮ ਅਤੇ ਮੰਛੁਵਾ ਵਿੱਚ ਵੇਖਿਆ ਗਿਆ ਹੈ।
ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here