ਮਹਾਂਗਠਜੋੜ ‘ਚ ਰੇੜਕਾ ਵਧਿਆ, ਲਾਲੂ ਨੇ ਜੇਡੀਯੂ ਦੀ ਮੰਗ ਠੁਕਰਾਈ

Bihar, Rjd Jdu Alliance, Lalu Yadav, Tejashwi, Resign

ਬੋਲੇ, ਤੇਜਸਵੀ ਨਹੀਂ ਦੇਣਗੇ ਅਸਤੀਫ਼ਾ

ਪਟਨਾ: ਬਿਹਾਰ ‘ਚ ਮਹਾਂਗਠਜੋੜ ‘ਚ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਲਿਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਜੇਡੀਯੂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਨਾਲਹੀ ਲਾਗੂ ਨੇ ਜੇਡੀਯੂ ਵੱਲੋਂ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਹੈ।

ਲਾਲੂ ਨੇ ਕਿਹਾ ਕਿ ਜੋ ਵੀ ਮੇਰੇ ‘ਤੇ ਜਾਂ ਬੱਚਿਆਂ ‘ਤੇ ਦੋਸ਼ ਲੱਗੇ ਹਨ, ਇਸ ਦੀ ਸਫ਼ਾਈ ਅਸੀਂ ਬਹੁਤ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਦੇ ਚੁੱਕੇ ਹਾਂ। ਹਰ ਇੱਕ ਚੀਜ਼ ਦੀ ਸਫ਼ਾਈ ਦਿੱਤੀ ਹੈ। ਈਡੀ ਜਾਂ ਇਨਕਮ ਟੈਕਸ ਵਿਭਾਗ ਸਾਨੂੰ ਬੁਲਾਏਗਾ ਤਾਂ ਜਵਾਬ ਅਸੀਂ ਉੱਥੇ ਦਿਆਂਗੇ। ਉਨ੍ਹਾਂ ਹਿਕਾ ਕਿ ਸਿਰਫ਼ ਐਫ਼ਆਈਆਰ ਦਰਜ਼ ਹੋ ਜਾਣ ਨਾਲ ਕੋਈ ਅਸਤੀਫ਼ਾ ਨਹੀਂ ਦਿੰਦਾ। ਆਰਜੇਡੀ ਵਿਧਾਨ ਸਭਾ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਤੇਜਸਵੀ ਯਾਦਵ ਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਹੈ।

ਲਾਲੂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਜੇਡੀਯੂ ਦੀ ਮੰਗ ਨੂੰ ਹੁਣ ਹੋਰ  ਿਜ਼ਆਦਾ ਨਹੀਂ ਸੁਣਨ ਵਾਲੇ।

ਮਹਾਂਗਠਜੋੜ ਅਟੁੱਟ: ਕੋਈ ਤਰੇੜ ਨਹੀਂ; ਕਾਂਗਰਸ

ਕਾਂਗਰਸੀ ਆਗੂ ਅਤੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਬੀਤੀ ਦੇਰ ਸਾਮ ਲਾਲੂ ਨੂੰ ਮਿਲੇ। ਭਾਵੇਂ ਉਨ੍ਹਾਂ ਮੁਲਾਕਾਤ ਦਾ ਕਾਰਨ ਆਰਜੇਡੀ-ਜੇਡੀਯੂ ਦੇ ਕਲੇਸ਼ ‘ਚ ਕਾਂਗਰਸ ਥਰੜ ਅੰਪਾਇਰ ਦੀ ਭੂਮਿਕਾ ‘ਚ ਦਿਸਣ ਦੀ ਕੋਸ਼ਿਸ਼ ਕਰ ਰਹੀ ਹੈ। ਅਸ਼ੋਕ ਚੌਧਰੀ ਦਾ ਕਹਿਣਾ ਹੈ ਕਿ ਮਹਾਂਗਠਜੋੜ ਅਟੁੱਟ ਹੈ, ਇਸ ਵਿੱਚ ਕੋਈ ਤਰੇੜ ਨਹੀਂ ਹੈ। ਜੋ ਵੀ ਭਾਜਪਾ ਵਾਲੇ ਖੁਸ਼ ਹੋ ਰਹੇ ਹਨ, ਉਨ੍ਹਾਂ ਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।