ਲੰਬੀ ‘ਚ ਬਾਇਓ ਮਾਸ ਪਾਵਰ ਪਲਾਂਟ ‘ਚ ਲੱਗੀ ਅੱਗ

Fire, Biomass, Power, Plant, Lambi

ਜਾਨੀ ਨੁਕਸਾਨ ਤੋਂ ਬਚਾਅ, ਵੱਡਾ ਹਾਦਸਾ ਟਲਿਆ

ਮੇਵਾ ਸਿੰਘ, ਲੰਬੀ: ਲਾਗਲੇ ਪਿੰਡ ਚੰਨੂੰ ਕੋਲ ਸਥਿਤ ਯੂਨੀਵਰਸਲ ਬਾਇਓ ਮਾਸ ਪਾਵਰ ਪਲਾਂਟ ‘ਚ ਅੱਜ ਸਵੇਰੇ 4 ਵਜੇ ਪਲਾਂਟ ਤੋਂ ਬਾਹਰ ਪਈ ਪਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ। ਮੌਕੇ ‘ਤੇ ਪੁੱਜੇ ਅੱਗ ਬੁਝਾਊ ਦਸਤੇ ਵੱਲੋਂ ਅੱਗ ‘ਤੇ ਕਾਬੂ ਪਾ ਲਏ ਜਾਣ ਕਾਰਨ ਵੱਡਾ ਹਾਦਸਾ ਟਲ ਗਿਆ।

ਪਲਾਂਟ ਦੇ ਮਾਲਕ ਪਵਨਪ੍ਰੀਤ ਸਿੰਘ ਢਿੱਲੋਂ (ਬੌਬੀ ਬਾਦਲ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਪਲਾਂਟ ਤੋਂ ਬਾਅਦ ਪਈਆਂ ਪਰਲੀਆਂ ਦੀਆਂ ਗੱਠਾਂ ‘ਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 200 ਟਨ ਪਰਾਲੀ ਦੀਆਂ ਗੱਠਾਂ ਸੜ ਗਈਆਂ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਸੂਚਨਾ ਮਿਲਣ ‘ਤੇ ਮਲੋਟ ਅਤੇ ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇੱਥੇ ਪਰਾਲੀ ਦੀਆਂ ਗੱਠਾ ਜ਼ਿਆਦਾ ਪਈਆਂ ਹੋਣ ਕਾਰਨ ਅੱਗ ਅਜੇ ਧੁਖ ਰਹੀ ਹੈ। ਪੂਰੇ ਨੁਕਸਾਨ ਦਾ ਪਤਾ ਤਾਂ ਬਾਅਦ ਵਿੱਚ ਹੀ ਲੱਗ ਸਕੇਗਾ। ਹੋਰ ਵੇਰਵਿਆਂ ਦੀ ਉਡੀਕ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।