Road Accident: ਮੋਟਰਸਾਈਕਲ ’ਤੇ ਘਰ ਪਰਤ ਰਹੇ ਦੋ ਮਜ਼ਦੂਰਾਂ ਦੀ ਸੜਕ ਹਾਦਸੇ ’ਚ ਮੌਤ

Road Accident
ਅਬੋਹਰ: ਪਿੰਡ ਆਜਮਵਾਲਾ ਨਿਵਾਸੀ ਸੋਨੂੰ ਅਤੇ ਮੋਹਨ ਦੀਆਂ ਤਸਵੀਰਾਂ।

Road Accident: (ਮੇਵਾ ਸਿੰਘ) ਅਬੋਹਰ। ਜ਼ਿਲਾ ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਬੀਤੀ ਰਾਤ ਅਬੋਹਰ ਤੋਂ ਘਰ ਵਾਪਸ ਆਉਂਦੇ ਸਮੇਂ ਨਿਹਾਲਖੇੜਾ ਨੇੜੇ ਉਸ ਸਮੇਂ ਗੰਭੀਰ ਜ਼ਖਮੀ ਹੋ ਗਏ ਜਦੋਂ ਉਨਾਂ ਦੀ ਮੋਟਰ ਸਾਈਕਲ ਬੇਕਾਬੂ ਹੋ ਗਈ। ਹਸਪਤਾਲ ਵਿਚ ਇਲਾਜ ਤੋਂ ਬਾਅਦ ਉਨਾਂ ਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨਾਂ ਦੇ ਪਰਿਵਾਰ ਉਨਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲੈ ਗਏ ਜਿੱਥੇ ਸ਼ਨਿੱਚਰਵਾਰ ਦੁਪਹਿਰ ਨੂੰ ਦੋਵਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Amritsar News: ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਤਸਕਰ ਸੰਨੀ ਗੁੱਲਾ ਦੇ ਘਰ ’ਤੇ ਚਲਾਇਆ ਬੁਲਡੋਜ਼ਰ

ਦੋਵਾਂ ਦੀਆਂ ਲਾਸ਼ਾਂ ਨੂੰ ਅਬੋਹਰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਆਜ਼ਮਵਾਲਾ ਦੇ ਵਸਨੀਕ ਸੋਨੂੰ ਪੁੱਤਰ ਵੀਰ ਸਿੰਘ ਜਿਸਦੀ ਉਮਰ ਲਗਭਗ 28 ਸਾਲ ਸੀ, ਤਿੰਨ ਬੱਚਿਆਂ ਦਾ ਪਿਤਾ ਸੀ, ਜਦੋਂ ਕਿ ਉਸਦਾ ਗੁਆਂਢੀ ਮੋਹਨ ਸਿੰਘ ਪੁੱਤਰ ਨਰਿੰਦਰ ਸਿੰਘ, ਜਿਸਦੇ ਦੋ ਬੱਚੇ ਹਨ। ਦੋਵੇਂ ਰੋਜ਼ਾਨਾ ਮਜ਼ਦੂਰੀ ਕਰਨ ਲਈ ਅਬੋਹਰ ਆਉਂਦੇ ਸਨ।

ਕੱਲ੍ਹ ਦੇਰ ਸ਼ਾਮ ਕੰਮ ਕਰਨ ਤੋਂ ਬਾਅਦ ਉਹ ਆਪਣੀ ਮੋਟਰ ਸਾਈਕਲ ’ਤੇ ਆਪਣੇ ਪਿੰਡ ਵਾਪਸ ਆ ਰਹੇ ਸਨ। ਜਦੋਂ ਉਹ ਨਿਹਾਲਖੇੜਾ ਨੇੜੇ ਪਹੁੰਚੇ ਤਾਂ ਸੜਕ ’ਤੇ ਟੋਏ ਕਾਰਨ ਮੋਟਰ ਸਾਈਕਲ ਬੇਕਾਬੂ ਹੋ ਕੇ ਡਿੱਗ ਪਈ, ਜਿਸ ਕਾਰਨ ਉਹ ਬੁਰੀ ਤਰਾਂ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਰੋਡ ਸੇਫਟੀ ਫੋਰਸ ਦੇ ਏਐਸਆਈ ਚੰਦਰਭਾਨ ਨੇ ਆਪਣੀ ਟੀਮ ਨਾਲ ਉਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਨਾਂ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ ਪਰ ਅੱਜ ਦੁਪਹਿਰ ਦੋਵਾਂ ਦੀ ਮੌਤ ਹੋ ਗਈ। Road Accident