ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼) ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਟੂ ਨੇ ਸਰਹੱਦੀ ਰਾਜ ਮਨੀਪੁਰ ਤੋਂ ਸਪਲਾਈ ਕੀਤੀ ਗਈ 26 ਲੱਖ ਰੁਪਏ ਤੋਂ ਜਿਆਦਾ ਕੀਮਤ ਦੀ 24 ਕਿੱਲੋ ਅਫੀਮ ਸਮੇਤ ਦੋ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦਰਮਿਆਨ ਮਿਲੀ ਹੈ ਪੁਲਿਸ ਅਨੁਸਾਰ ਸੀਆਈਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਤਸਕਰ ਗਿਰੋਹ ਦੂਸਰੇ ਸੂਬਿਆਂ ਤੋਂ ਭਾਰੀ ਮਾਤਰਾ ‘ਚ ਅਫੀਮ ਲਿਆਉਣ ਉਪਰੰਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਹਨ ਪੁਲਿਸ ਵੱਲੋਂ ਇਸ ਗਿਰੋਹ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ। (Interstate Traffickers)
ਜਿਸ ਦੇ ਜਾਲ ‘ਚ ਇਹ ਲੋਕ ਫਸ ਗਏ ਇਸੇ ਆਪ੍ਰੇਸ਼ਨ ਤਹਿਤ ਸੀਆਈਏ ਸਟਾਫ ਦੀ ਟੀਮ ਨੇ ਰਾਮਪੁਰਾ ਇਲਾਕੇ ‘ਚ ਸੂਏ ਦੇ ਪੁਲ ‘ਤੇ ਸਥਿਤ ਇੱਕ ਗੁਰਦੁਆਰੇ ਕੋਲ ਨਾਕਾ ਲਾਇਆ ਹੋਇਆ ਸੀ ਇਸ ਮੌਕੇ ਪਿੰਡ ਗਿੱਲ ਕਲਾਂ ਤੋਂ ਆਉਂਦੀ ਇੱਕ ਕਾਰ ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਤਾਂ ਕਾਰ ‘ਚ ਸਵਾਰ ਦੋ ਜਣਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਮੁਸਤੈਦੀ ਨਾਲ ਦਬੋਚ ਲਿਆ ਪੁਲਿਸ ਵੱਲੋਂ ਤਲਾਸ਼ੀ ਲੈਣ ‘ਤੇ ਕਾਰ ਵਿਚੋਂ ਅਫੀਮ ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ 24 ਕਿੱਲੋਗਰਾਮ ਹੈ ਰੌਚਕ ਤੱਥ ਹੈ ਕਿ ਇਨ੍ਹਾਂ ਤਸਕਰਾਂ ਨੇ ਆਪਣੇ ਕਈ ਟਿਕਾਣੇ ਬਣਾਏ ਹੋਏ ਸਨ ਤਾਂ ਜੋ ਪੁਲਿਸ ਉਨ੍ਹਾਂ ਦੀ ਜਲਦੀ ਕੀਤਿਆਂ ਪੈੜ ਨਾਂ ਨੱਪ ਸਕੇ। (Interstate Traffickers)
ਇਹ ਵੀ ਪੜ੍ਹੋ : ਬਾਦਸ਼ਾਹਪੁਰ-ਸਮਾਣਾ ਰੋਡ ਟੁੱਟਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਹੋਈ ਬੰਦ
ਇੱਕ ਮੁਲਾਜਮ ਦੀ ਪਛਾਣ ਕੰਵਲਦੀਪ ਉਰਫ ਕੰਵਲ ਪੁੱਤਰ ਸਰੂਪ ਸਿੰਘ ਵਾਸੀ ਚਿੰਗਮਈ ਰੌਂਗ ਈਸਟ ਇੰਫਾਲ (ਮਨੀਪੁਰ) ਹਾਲ ਗੁਹਾਟੀ (ਅਸਾਮ) ਅਤੇ ਸੰਜੀਵ ਰੋਸ਼ਨ ਪੁੱਤਰ ਚੰਦੇਸ਼ਵਰ ਗਿਰੀ ਵਾਸੀ ਪਿੰਡ ਪ੍ਰਦੁਮਣ ਛਪਰਾ ਚੰਪਾਰਨ (ਬਿਹਾਰ) ਹਾਲ ਪਿੰਡ ਮੌੜਅਗੂ ਥਾਣਾ ਸੁਪਰਮੈਨਾ ਜਿਲ੍ਹਾ ਸੈਨਾਪਤੀ (ਮਨੀਪੁਰ) ਵਜੋਂ ਹੋਈ ਹੈ ਐਸਪੀ (ਡੀ) ਸਵਰਨ ਸਿੰਘ ਖੰਨਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੀ ਇਸ ਸਫਲਤਾ ਦਾ ਖੁਲਾਸਾ ਕੀਤਾ ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਅੱਜ ਕੱਲ ਬਚਿੱਤਰ ਨਗਰ ‘ਚ ਕਿਰਾਏ ‘ਤੇ ਕਮਰਾ ਲੈ ਕੇ ਰਹਿ ਰਹੇ ਸਨ, ਜਿਸ ਨੂੰ ਇਹ ਅਫੀਮ ਰੱਖਣ ਅਤੇ ਅੱਗੇ ਵੇਚਣ ਲਈ ਵਰਤਦੇ ਸਨ ਉਨ੍ਹਾਂ ਦੱਸਿਆ ਕਿ ਕੰਵਲਦੀਪ ਟਰਾਂਸਪਪੋਰਟ ਦਾ ਕੰਮ ਕਰਦਾ ਹੈ ਜਦੋਂਕਿ ਸੰਜੀਵ ਰੋਸ਼ਨ ਪਹਿਲਾਂ ਗੁਹਾਟੀ ਵਿਖੇ ਛਾਉਣੀ ਦਾ ਠੇਕੇਦਾਰ ਸੀ। (Interstate Traffickers)
ਇਹ ਦੋਵੇਂ ਆਪੋ ਆਪਣੇ ਕੰਮ ਧੰਦਿਆਂ ਵਿਚੋਂ ਫੇਲ੍ਹ ਹੋ ਚੁੱਕੇ ਹਨ, ਜਿਸ ਕਰਕੇ ਇਨ੍ਹਾਂ ਨੇ ਅਫੀਮ ਤਸਕਰੀ ਸ਼ੁਰੂ ਕਰ ਦਿੱਤੀ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦਾ ਰਿਮਾਂਡ ਲੈਕੇ ਕੀਤੀ ਪੁੱਛ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਇਹ ਲੋਕ 1 ਲੱਖ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅਫੀਮ ਲਿਆ ਕੇ 1 ਲੱਖ 35 ਹਜਾਰ ਰੁਪਏ ਦੇ ਹਿਸਾਬ ਨਾਲ ਸਪਲਾਈ ਕਰਦੇ ਸਨ ਉਨ੍ਹਾਂ ਦੱਸਿਆ ਕਿ ਦੋਵਾਂ ਨੇ ਪੰਜ ਮਹੀਨੇ ਪਹਿਲਾਂ ਅਫੀਮ ਤਸਕਰੀ ਦਾ ਕੰਮ ਸ਼ੁਰੂ ਕੀਤਾ ਸੀ ਸ਼ੁਰੂ ਸ਼ੁਰੂ ‘ਚ ਇਹ 15-15 ਕਿੱਲੋ ਦੀ ਖੇਪ ਲਿਆਉਂਦੇ ਸਨ ਪਰ ਹੁਣ ਇਨ੍ਹਾਂ ਵੱਲੋਂ ਪੰਜ ਛੇ ਵਾਰ 30-30 ਕਿੱਲੋ ਅਫੀਮ ਵੀ ਲਿਆਂਦੀ ਗਈ ਸੀ।
ਇਹ ਵੀ ਪੜ੍ਹੋ : IND vs WI 1st Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ, ਤੀਜੇ ਦਿਨ ਦੀ ਖੇਡ ਸ਼ੁਰੂ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਵੱਲੋਂ ਤਿੰਨ ਕੁਇੰਟਲ ਅਫੀਮ ਸਪਲਾਈ ਕੀਤੀ ਜਾ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਇਹ ਲੋਕ ਅਫੀਮ ਕਾਨਕੋਪੀ ਕਸਬੇ ਦੇ ਥਾਨਥੋਏ ਨਾਂ ਦੇ ਵਿਅਕਤੀ ਤੋਂ ਲਿਆਉਂਦੇ ਸਨ ਅਤੇ ਬਹਾਦੁਰ ਸਿੰਘ ਵਾਸੀ ਗੁਹਾਟੀ, ਜਿਸ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ ਇਨ੍ਹਾਂ ਨੂੰ ਫੋਨ ‘ਤੇ ਗਾਹਕਾਂ ਨਾਲ ਸੰਪਰਕ ਕਰਵਾ ਦਿੰਦਾ ਸੀ। ਇਸ ਬਦਲੇ ਇਹ ਦੋਵੇਂ ਬਹਾਦਰ ਸਿੰਘ ਨੂੰ ਕਮਿਸ਼ਨ ਦਿੰਦੇ ਸਨ ਉਨ੍ਹਾਂ ਦੱਸਿਆ ਕਿ ਅਫੀਮ ਤਸਕਰੀ ਦੇ ਇਸ ਗੋਰਖਧੰਦੇ ਤੋਂ ਅਨੁਮਾਨ ਲਾਏ ਜਾ ਰਹੇ ਹਨ ਕਿ ਦੋਵਾਂ ਦਾ ਸਬੰਧ ਕੌਮਾਂਤਰੀ ਡਰੱਗ ਤਸਕਰਾਂ ਨਾਲ ਵੀ ਹੋ ਕਸਦਾ ਹੈ ਐਸ.ਪੀ ਨੇ ਦੱਸਿਆ ਕਿ ਅਗਲੀ ਪੁੱਛ ਪੜਤਾਲ ਦਰਮਿਆਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।