ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Sad News: ਸੱਪ...

    Sad News: ਸੱਪ ਦੇ ਡੰਗਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ

    Sad News

    Sad News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸ਼ਹਿਰ ’ਚ ਦੋ ਮਾਸੂਮ ਬੱਚਿਆਂ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਪੀੜਤ ਪਰਿਵਾਰ ਬਿਹਾਰ ਦਾ ਮੂਲ ਨਿਵਾਸੀ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਵਿਜੇ ਪਾਸਵਾਨ ਨੇ ਦੱਸਿਆ ਕਿ ਰਾਮਪੁਰ ਬਿਹਾਰ ਤੋਂ ਸੁਨਾਮ ਆ ਕੇ ਮਿਸਤਰੀ ਦਾ ਕੰਮ ਕਰਦੇ ਸੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਕੁਮਾਰ ਨੌਂ ਸਾਲ ਤੇ ਅਮਨ ਛੇ ਸਾਲ ਦੇ ਸੱਪ ਦੇ ਡੰਗਣ ਮਾਰਨ ਨਾਲ ਮੌਤ ਹੋ ਗਈ ਵਿਜੇ ਪਾਸਵਾਨ ਨੇ ਦੱਸਿਆ ਕਿ ਉਹ ਸਾਰੇ ਜਣੇ ਰਾਤ ਨੂੰ ਸੌਂ ਰਹੇ ਸਨ ਤਾਂ ਸੱਪ ਨੇ ਇੱਕ ਬੱਚੇ ਦੇ ਕੰਨ ਤੇ ਅਤੇ ਦੂਜੇ ਬੱਚੇ ਦੇ ਪੇਟ ’ਤੇ ਡੰਗ ਮਾਰਿਆ।

    ਇਹ ਵੀ ਪੜ੍ਹੋ: IPS Puran suicide case: ਰੋਹਤਕ ਦੇ ਐੱਸਪੀ ਨੂੰ ਹਟਾਇਆ, ਕੈਬਨਿਟ ਮੀਟਿੰਗ ਮੁਲਤਵੀ

    ਉਨ੍ਹਾਂ ਨੇ ਸੱਪ ਨੂੰ ਉਨ੍ਹਾਂ ਦੇ ਆਲੇ ਦੁਆਲੇ ਦੇਖਿਆ ਉਸ ਤੋਂ ਬਾਅਦ ਤੁਰੰਤ ਬੱਚਿਆਂ ਨੂੰ ਹਸਪਤਾਲ ’ਚ ਦਾਖਲ ਕਰਾਇਆ ਗਿਆ। ਇੱਕ ਬੱਚੇ ਨੂੰ ਸੰਗਰੂਰ ਤੇ ਦੂਜੇ ਬੱਚੇ ਨੂੰ ਪਟਿਆਲਾ ਲਿਜਾਇਆ ਗਿਆ, ਇਸੇ ਦੌਰਾਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇੱਕ ਬੱਚਾ ਸਰਕਾਰੀ ਸਕੂਲ ’ਚ ਤੀਜੀ ਤੇ ਇੱਕ ਬੱਚਾ ਪਹਿਲੀ ਜਮਾਤ ’ਚ ਪੜ੍ਹਦਾ ਸੀ। ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਅਨਾਜ ਮੰਡੀ ਚੌਂਕੀ ਇੰਚਾਰਜ ਏਐੱਸਆਈ ਹਰਪ੍ਰੀਤ ਸਿੰਘ ਨੇ ਇਸ ਮੌਸਮ ’ਚ ਸੱਪਾਂ ਤੋਂ ਬਚਾਅ ਲਈ ਖਾਸ ਧਿਆਨ ਦੇਣ ਲਈ ਆਖਿਆ। Sad News