ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਪਿੰਡ ਦਿਓਣ ਵਿਖ...

    ਪਿੰਡ ਦਿਓਣ ਵਿਖੇ ਦੋ ਘਰਾਂ ਦੀ ਡਿੱਗੀ ਛੱਤ

    Houses, Roofed, Terrace, Rain

    ਸ਼ਹੀਦ ਫੌਜ਼ੀ ਦੀ ਭਰਜਾਈ ਆਈ ਮਕਾਨ ਦੇ ਥੱਲੇ

    ਮਨਜੀਤ ਨਰੂਆਣਾ, ਸੰਗਤ ਮੰਡੀ: ਇਲਾਕੇ ‘ਚ ਹੋਈ ਭਰਵੀਂ ਬਰਸਾਤ ਕਾਰਨ ਪਿੰਡ ਦਿਓਣ ਵਿਖੇ ਬਰਸਾਤ ਨਾਲ ਦੋ ਘਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਇਸ ਹਾਦਸੇ ‘ਚ ਕਸ਼ਮੀਰ ‘ਚ ਸ਼ਹੀਦ ਹੋਏ ਫੌਜੀ ਦੀ ਭਰਜਾਈ ਮਨਦੀਪ ਕੌਰ ਮਕਾਨ ਦੇ ਮਲਬੇ ਥੱਲੇ ਆ ਗਈ ਜਿਸ ਦੇ ਕਾਫੀ ਸੱਟਾਂ ਲੱਗੀਆਂ।

    ਜਾਣਕਾਰੀ ਅਨੁਸਾਰ ਬੀਤੀ ਰਾਤ ਆਈ ਬਰਸਾਤ ਕਾਰਨ ਨੇਤਾ ਸਿੰਘ ਪੁੱਤਰ ਬਚਨ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ‘ਚ ਥੱਲੇ ਖੜ੍ਹੇ ਬੇਸ਼ੱਕ ਪਸ਼ੂਆਂ ਦਾ ਬਚਾਅ ਹੋ ਗਿਆ ਪ੍ਰੰਤੂ ਕਮਰੇ ਅੰਦਰ ਖੜ੍ਹੀ ਕੰਬਾਇਨ ਦਾ ਕਾਫੀ ਨੁਕਸਾਨ ਹੋ ਗਿਆ।

    ਇਸੇ ਤਰ੍ਹਾਂ ਹੀ ਕਸ਼ਮੀਰ ‘ਚ ਸ਼ਹੀਦ ਹੋਏ ਫੌਜ਼ੀ ਜਗਦੀਸ ਸਿੰਘ ਦੀ ਭਰਜਾਈ ਮਨਦੀਪ ਕੌਰ ਵੀ ਕਮਰੇ ਦੀ ਛੱਤ ਥੱਲੇ ਆ ਗਈ। ਉਹ ਬਰਸਾਤ ਹੋਣ ‘ਤੇ ਕਮਰੇ ‘ਚ ਇਕੱਲੀ ਹੀ ਪੈ ਗਈ ਤੇ ਅਚਾਨਕ ਕਮਰੇ ਦੀ ਛੱਤ ਡਿੱਗ ਪਈ ਜਿਸ ਦੇ ਕਾਫੀ ਸੱਟਾਂ ਲੱਗੀਆਂ। ਕਮਰੇ ‘ਚ ਪਿਆ ਟੀਵੀ ‘ਤੇ ਫਰਿੱਜ ਤੋਂ ਇਲਾਵਾ ਹੋਰ ਸਮਾਨ ਵੀ ਟੁੱਟ ਗਿਆ।

    LEAVE A REPLY

    Please enter your comment!
    Please enter your name here