ਛੋਟੇ ਜਹਾਜ਼ ਰਾਹੀਂ ਪਟਿਆਲਾ ਤੋਂ ਵਿਸ਼ਵ ਯਾਤਰਾ ਲਈ ਹੋਈਆਂ ਰਵਾਨਾ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮਹਿਲਾ ਸ਼ਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼ਹਿਰ ਪਟਿਆਲਾ ਦੇ ਏਵੀਏਸ਼ਨ ਕਲੱਬ ਤੋਂ ਛੋਟੇ ਜਹਾਜ਼ ਰਾਹੀ ਇਕੱਲਿਆਂ ਹੀ ਵਿਸ਼ਵ ਯਾਤਰਾ ਲਈ ਰਵਾਨਾ ਹੋਈਆ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਪੁੱਜੇ। (Patiala News)
ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀ ਦੁਨੀਆ ਵਿੱਚ ਇਹ ਸੰਦੇਸ਼ ਜਾਵੇਗਾ ਕਿ ਭਾਰਤ ਦੀਆਂ ਲੜਕੀਆਂ ਸੰਸਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਅੱਗੇ ਵਧ ਰਹੀਆਂ ਹਨ। ਉਨ੍ਹਾਂ ਇਸ ਮੌਕੇ ਦੋਵਾਂ ਲੜਕੀਆਂ ਦੇ ਜਹਾਜ਼ ਨੂੰ ਝੰਡੀ ਦੇਕੇ ਰਵਾਨਾ ਕੀਤਾ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਏਨੇ ਵੱਡੇ ਮਿਸ਼ਨ ਲਈ ਇਨ੍ਹਾਂ ਲੜਕੀਆਂ ਨੇ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਟਰੇਨਿੰਗ ਕੀਤੀ ਹੈ ਅਤੇ ਇੱਥੋਂ ਹੀ ਇਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੜਕੀਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀ ਸਫਲ ਯਾਤਰਾ ਦੀ ਕਾਮਨਾ ਕੀਤੀ। (Patiala News)
ਇਸ ਮੌਕੇ ਲੜਕੀਆਂ ਨੇ ਦੱਸਿਆ ਕਿ ਉਹ 90 ਦਿਨਾਂ ਦੀ ਇਸ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਸਫ਼ਰ ਤੈਅ ਕਰਨੀਆਂ ਜਿਸ ਵਿੱਚ ਉਹ ਦੱਖਣ ਪੂਰਬ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਯੂ.ਐਸ.ਏ, ਗਰੀਨ ਲੈਡ, ਆਈਸ ਲੈਡ, ਯੂਰਪ ਅਤੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਕਰਨਗੀਆਂ ਜਿਸ ਦੌਰਾਨ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣਾ ਹੈ। (Patiala News)
90 ਦਿਨਾਂ ਦੀ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ | Patiala News
ਲੜਕੀਆਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਇਸ ਯਾਤਰਾ ਸਬੰਧੀ ਤਿਆਰੀਆਂ ਕਰ ਰਹੀ ਸਨ ਅਤੇ ਅੱਜ ਉਹ ਆਪਣੀ 90 ਦਿਨਾਂ ਦੀ ਯਾਤਰਾ ਪਟਿਆਲਾ ਏਵੀਏਸ਼ਨ ਕਲੱਬ ਤੋਂ ਸ਼ੁਰੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਜਹਾਜ਼ (ਸਾਈਨਸ 912) ਵਿੱਚ ਉਹ ਸਫ਼ਰ ਕਰ ਰਹੀਆਂ ਹਨ ਇਸ ਜਹਾਜ਼ ਨੇ ਪਹਿਲਾਂ ਵੀ ਵਿਸ਼ਵ ਯਾਤਰਾ ਦਾ ਰਿਕਾਰਡ ਬਣਾਇਆ ਹੈ। ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਨੇ ਦੱਸਿਆ ਕਿ ਉਨ੍ਹਾਂ ਇਸ ਦੀ ਟਰੇਨਿੰਗ ਦੀ ਸ਼ੁਰੂਆਤ ਬੋਬਂੇ ਫਲਾਇੰਗ ਕਲੱਬ ਤੋਂ ਕੀਤੀ ਅਤੇ ਉਹ ਪਿਛਲੇ ਚਾਰ ਸਾਲ ਤੋਂ ਇੱਕਠਿਆ ਫਲਾਇੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਯਾਤਰਾ ਬਾਰੇ ਦੱਸਦਿਆ ਕਿਹਾ ਕਿ ਉਹ ਇਸ ਸਫ਼ਰ ਦੌਰਾਨ ਇੱਕ ਵਾਰ 4 ਤੋਂ 5 ਘੰਟੇ ਦੀ ਉਡਾਣ ਭਰਿਆ ਕਰਨੀਆਂ ਅਤੇ ਮੌਸਮ ਅਨੁਸਾਰ ਹੀ ਉਡਾਣ ਭਰੀ ਜਾਇਆ ਕਰੇਗੀ। (Patiala News)
ਉਨ੍ਹਾਂ ਇਸ ਮੌਕੇ ਪਟਿਆਲਾ ਏਵੀਏਸ਼ਨ ਕਲੱਬ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਟਾਫ਼ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਸਾਨੂੰ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਅਤੇ ਸਾਨੂੰ ਇਸ ਯਾਤਰਾ ਅਤੇ ਮੌਸਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕੈਪਟਨ ਮੋਗਾ, ਅਰੋਹੀ ਪੰਡਿਤ ਦੇ ਪਿਤਾ ਅਸ਼ੋਕ ਪੰਡਿਤ ਅਤੇ ਮਾਤਾ ਅਸ਼ਵਨੀ ਪੰਡਿਤ, ਕਿਥੈਰ ਮਿਸਕਿਟਾ ਦੇ ਪਿਤਾ ਗਿੱਲਰੋਏ ਜੇ ਮਿਸਕਿਟਾ ਅਤੇ ਮਾਤਾ ਓਲਗਾ ਜੀ ਮਿਸਕਿਟਾ ਵੀ ਹਾਜ਼ਰ ਸਨ। (Patiala News)