ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਦੋ ਗੈਂਗਸਟਰ ਗ੍ਰਿਫ਼ਤਾਰ

Gangsters

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਪ੍ਰੇਸ਼ਨ ਸੈੱਲ ਨੇ ਸੈਕਟਰ-37 ਦੀ ਮਾਰਕੀਟ ਦੇ ਕੋਲ ਦਵਿੰਦਰ ਬੰਬੀਹਾ ਗੈਂਗ ਦੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਮੋਹਾਲੀ ਦੇ ਸੈਕਟਰ-69 ਨਿਵਾਸੀ ਸ਼ਿਵਮ ਚੌਹਾਨ ਅਤੇ ਕਰਨਾਲ ਨਿਵਾਸੀ ਵਿਕਾਸ ਮਾਨ ਉਰਫ਼ ਤਾਊ ਦੇ ਰੂਪ ’ਚ ਹੋਈ ਹੇ। ਤਲਾਸ਼ੀ ਦੌਰਾਨ ਗੈਂਗਸਟਰਾਂ ਕੋਲੋਂ 32 ਬੋਰ ਦੀ ਪਿਸਟਲ ਅਤੇ 7 ਕਾਰਤੂਸ ਬਰਾਮਦ ਹੋਣ ਦਾ ਸਮਾਚਾਰ ਹੈ। ਦੋਵੇਂ ਗੈਂਗਸਟਰ ਬਲਜੀਤ ਚੌਧਰੀ ਦਾ ਕਤਲ ਕਰਨ ਦੀ ਯੋਜਨਾ ਬਣਾਉਂਦੇ ਦੱਸੇ ਜਾ ਰਹੇ ਹਨ। ਸ਼ਿਵਮ ਚੌਹਾਨ ਨੇ ਐੱਮਬੀਏ ਅਤੇ ਵਿਕਾਸ ਮਾਨ ਨੇ ਐੱਲਐੱਲਬੀ ਕੀਤੀ ਹੋਈ ਹੈ। ਆਪ੍ਰੇਸ਼ਨ ਸੈੱਲ ਦੀ ਟੀਮ ਨੇ ਦੋਵਾਂ ਗੈਂਗਸਟਰਾਂ ਖਿਲਾਫ਼ ਸੈਕਟਰ-39 ਪੁਲਿਸ ਥਾਣੇ ’ਚ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। (Gangsters)

ਐੱਸਪੀ ਆਪ੍ਰੇਸ਼ਨ ਕੇਤਨ ਬਾਂਸਲ ਨੇ ਦੱਸਿਆ ਕਿ ਆਪ੍ਰੇਸ਼ਨ ਸੈੱਲ ਇੰਚਾਰਜ ਅਮਨਜੋਤ ਦੀ ਅਗਵਾਈ ’ਚ ਏਐੱਸਆਈ ਸੁਰਜੀਤ ਸਿੰਘ ਸੈਕਟਰ-37 ’ਚ ਗਸ਼ਤ ਕਰ ਰਹੇ ਸਨ। ਸਨਾਤਨ ਧਰਮ ਮੰਦਰ ਕੋਲ ਸੂਚਨਾ ਮਿਲੀ ਕਿ ਬੰਬੀਹਾ ਗਰੁੱਪ ਦੇ ਦੋ ਗੁਰਗੇ ਸਕਾਰਪੀਓ ਗੱਡੀ ’ਚ ਮਾਰਕੀਟ ਵੱਲ ਜਾ ਰਹੇ ਹਨ। ਉਨ੍ਹਾਂ ਕੋਲ ਹਥਿਆਰ ਹਨ ਅਤੇ ਗੈਂਗਸਟਰ ਬਲਜੀਤ ਚੌਧਰੀ ਦਾ ਕਤਲ ਕਰਨ ਮੋਹਾਲੀ ਜਾਣਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਸੈਕਟਰ-37 ਮਾਰਕੀਟ ਦੇ ਕੋਲ ਨਾਕਾ ਲਾਇਆ।

ਇਸ ਦੌਰਾਨ ਸਕਾਰਪੀਓ ਪੀਬੀ 65 ਏ.ਜੇ. 0024 ਨੂੰ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਰੋਕ ਕੇ ਉਸ ’ਚ ਸਵਾਰ ਦੋਵਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਜਵਾਨਾਂ ਨੇ ਪਿੱਛਾ ਕਰ ਕੇ ਥੋੜ੍ਹੀ ਦੂਰੀ ’ਤੇ ਦੋਵਾਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਸ਼ਿਵਮ ਅਤੇ ਵਿਕਾਸ ਦੇ ਕੋਲ 32 ਬੋਰ ਦੀ ਪਿਸਟਲ ਅਤੇ 7 ਕਾਰਤੂਰ ਬਰਾਮਦ ਹੋਏ। ਪੁੱਛਗਿੱਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਬੰਬੀਹਾ ਗਰੁੱਪ ਦੇ ਮੈਂਬਰ ਹਨ। ਗਰੁੱਪ ਨੂੰ ਵਿਦੇਸ਼ ’ਚ ਬੈਠੇ ਲੱਕੀ ਪਟਿਆਲਾ ਚਲਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸ਼ਿਵਮ ਕਾਊਂਸਲਿੰਗ ਅਤੇ ਕੰਸਲਟੈਂਸੀ ਅਤੇ ਵਿਕਾਸ ਪ੍ਰਾਈਵੇਟ ਨੌਕਰੀ ਕਰਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ