ਗੈਂਗਸਟਰਾਂ ਦਾ ਇੱਕ ਸਾਥੀ ਭੱਜਣ ’ਚ ਹੋਇਆ ਕਾਮਯਾਬ | Encounter In Faridkot
- ਗੈਂਗਸਟਰਾਂ ਦੇ ਲੱਤਾਂ ’ਚ ਲੱਗੀਆਂ ਗੋਲੀਆਂ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਪੁਲਿਸ ਵੱਲੋਂ ਅੱਜ ਇੱਕ ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਦੇ ਨਜ਼ਦੀਕ ਇੱਕ ਪਿੰਡ ’ਚ ਕੁਜ ਸ਼ੱਕੀ ਵਿਅਕਤੀ ਘੁੰਮ ਰਹੇ ਹਨ ਜਿਨ੍ਹਾਂ ਕੋਲ ਹਥਿਆਰ ਵੀ ਹਨ ਜਿਸ ਤੋਂ ਬਾਅਦ ਸੀਆਈਏ ਦੀ ਟੀਮ ਨਾਲ ਉਕਤ ਥਾਂ ’ਤੇ ਰੇਡ ਕੀਤੀ ਗਿਆ ਜਿੱਥੇ ਕੁੱਜ ਲੁਕੇ ਹੋਏ ਵਿਅਕਤੀਆ ਵੱਲੋਂ ਪੁਲਿਸ ’ਤੇ ਫਾਇਰ ਕਰ ਦਿੱਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਜਿਸ ਦੌਰਾਨ ਦੋ ਗੈਂਗਸਟਰਾਂ ਦੇ ਪੈਰਾਂ ’ਚ ਗੋਲ਼ੀਆਂ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ’ਚ ਕਾਮਯਾਬ ਹੋ ਗਿਆ। Encounter In Faridkot

ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ’ਚ ਸਹਾਇਕ ਸਬ ਇੰਸਪੈਕਟਰ ਕਾਬੂ
ਕਾਬੂ ਕੀਤੇ ਗਏ ਗੈਂਗਸ਼ਟਰਾਂ ਦੀ ਪਛਾਣ ਪਰਮਿੰਦਰ ਸਿੰਘ ਤੇ ਹੈਪੀ ਵਜੋਂ ਹੋਈ ਹੈ ਜਿਨ੍ਹਾਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਫਰੀਦਕੋਟ ਦੇ ਕਈ ਲੋਕਾਂ ਤੋਂ ਫਿਰੋਤਿਆ ਮੰਗੀਆਂ ਗਈਆਂ ਸਨ ਅਤੇ ਪਿਛਲੇ ਦਿਨੀ ਕੋਟਕਪੂਰਾ ’ਚ ਇਨ੍ਹਾਂ ਵੱਲੋਂ ਸ਼ਰੇਆਮ ਫਾਇਰਿੰਗ ਕੀਤੀ ਗਈ ਸੀ ਅਤੇ ਹੋਰ ਵੀ ਕਈ ਮਾਮਲੇ ਇਨ੍ਹਾਂ ਖਿਲਾਫ ਦਰਜ਼ ਹਨ। ਫਿਲਹਾਲ ਇਨ੍ਹਾਂ ਨੂੰ ਇਲਾਜ਼ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਹੈ। Encounter In Faridkot














