ਦੋ ਡੇਰਾ ਸ਼ਰਧਾਲੂਆਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਬਲਾਕ ਬਨੂੰੜ ਦੇ ਰਾਣਾ ਚੰਦ ਇੰਸਾਂ ਤੇ ਬਲਾਕ ਬੁੱਟਰ ਬੱਧਨੀ ਦੇ ਗੁਰਨਾਮ ਸਿੰਘ ਇੰਸਾਂ ਬਣੇ ਸਰੀਰਦਾਨੀ

  • ਸਦਰ ਥਾਣਾ ਬਨੂੰੜ ਦੇ ਏ.ਐਸ.ਆਈ. ਬਹਾਦਰ ਸਿੰਘ ਨੇ ਦਿਖਾਈ ਐਂਬੂਲੰਸ ਨੂੰ ਝੰਡੀ

ਬਨੂੜ (ਜਗਤਾਰ ਸਿੰਘ)। ਬਲਾਕ ਬਨੂੰੜ ਦੇ ਜਿੰਮੇਵਾਰ 15 ਮੈਂਬਰ ਵਜੋਂ ਜਿੰਮੇਵਾਰੀ ਨਿਭਾਉਣ ਵਾਲੇ ਰਾਣਾ ਚੰਦ ਇੰਸਾਂ (50) ਵਾਸੀ ਕਾਕੜਾ ਬਸੀ ਨੇੜੇ ਬੱਸ ਸਟੈਂਡ ਬਨੂੰੜ ਅਚਾਨਕ ਹਾਰਟ ਅਟੈਕ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਛੱਡ ਕੁਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪੁੱਤਰ ਸੁਖਵੀਰ, ਮਨਵੀਰ ਤੇ ਸਤਵੀਰ ਸਮੇਤ ਸਮੂਹ ਪਰਿਵਾਰ ਵੱਲੋਂ ਰਾਣਾ ਚੰਦ ਇੰਸਾਂ ਦਾ ਮ੍ਰਿਤਕ ਸਰੀਰ ਸਮਾਜ ਭਲਾਈ ਦੇ ਲੇਖੇ ਲਾਉਂਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਅਨੁਸਾਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ

ਇਸ ਮੌਕੇ ਮੈਡੀਕਲ ਕਾਲਜ ਸਹਾਰਨਪੁਰ (ਯੂ.ਪੀ.) ਤੋਂ ਪਹੁੰਚੀ ਟੀਮ ਦੀ ਐਂਬੂਲੰਸ ਨੂੰ ਸਦਰ ਥਾਣਾ ਬਨੂੰੜ ਦੇ ਏ.ਐਸ.ਆਈ. ਬਹਾਦਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਬਲਾਕ ਬਨੂੰੜ, ਮੋਹਾਲੀ ਤੇ ਵਜ਼ੀਦਪੁਰ ਦੀ ਵੱਡੀ ਗਿਣਤੀ ‘ਚ ਪਹੁੰਚੀ ਸਾਧ ਸੰਗਤ ਦੇ ਇਕੱਠ ਵੱਲੋਂ ਰਾਣਾ ਚੰਦ ਇੰਸਾਂ ਅਮਰ ਰਹੇ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਜਿਕਰਯੋਗ ਹੈ ਕਿ ਰਾਣਾ ਚੰਦ ਇੰਸਾਂ ਦਾ ਪੂਰਾ ਪਰਿਵਾਰ ਪਿਛਲੇ 40 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਬਲਾਕ ਬਨੂੰੜ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕਾਰਜਾਂ ‘ਚ ਆਪਣਾ ਪੂਰਾ ਸਹਿਯੋਗ ਦਿੰਦਾ ਹੈ। ਇਸ ਮੌਕੇ ਬਲਾਕ ਬਨੂੰੜ, ਮੋਹਾਲੀ ਤੇ ਵਜ਼ੀਦਪੁਰ ਦੇ ਸਮੂਹ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸਾਰੀਆਂ ਸੰਮਤੀਆਂ ਦੇ ਸੇਵਾਦਾਰ, ਸਥਾਨਕ ਨਿਵਾਸੀ, ਰਿਸ਼ਤੇਦਾਰ ਤੇ ਵੱਡੀ ਗਿਣਤੀ ‘ਚ ਸਾਧ ਸੰਗਤ ਹਾਜਰ ਸੀ।

ਬੁੱਟਰ ਬੱਧਨੀ/ਅਜੀਤਵਾਲ (ਕਿਰਨ ਰੱਤੀ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਂ ‘ਤੇ ਅਮਲ ਕਰਦਿਆਂ ਅੱਜ ਬਲਾਕ ਬੁੱਟਰ ਬੱਧਨੀ ਦੇ ਪਿੰਡ ਮੱਲੇਆਣਾ ਵਿਖੇ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਗੁਰਨਾਮ ਸਿੰਘ ਇੰਸਾਂ ਜੋ ਕਿ 85 ਵਰ੍ਹਿਆਂ ਦੇ ਸਨ ਦੇ ਅਚਾਨਕ ਦੇਹਾਂਤ ਹੋ ਜਾਣ ‘ਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰ ਪਰਗਟ ਸਿੰਘ, ਲਖਵੀਰ ਕੌਰ ਤੇ ਸੁਰਿੰਦਰ ਕੌਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਅਚਾਰੀਆਂ ਸ੍ਰੀ   ਚੰਦਰ ਕਾਲਜ ਮੈਡੀਕਲ ਸਾਇੰਸ ਅਤੇ ਹਸਪਤਾਲ ਸਧਾਰਾ ਜੰਮੂ ਵਿਖੇ ਭੇਜੀ। ਇਸ ਤੋਂ ਪਹਿਲਾ ਸ਼ਾਹ ਸਤਿਨਾਮ ਜੀ ਗਰੀਨ ਅੱੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾ ਦੀ ਅਗਵਾਈ ਵਿੱਚ ਪ੍ਰੇਮੀ ਗੁਰਨਾਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਇੱਕ ਗੱਡੀ ਵਿੱਚ ਰੱਖ ਕਿ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਨੇ ਸਰੀਰਦਾਨੀ ਗੁਰਨਾਮ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਉਦਿਆਂ ਪੂਰੇ ਪਿੰਡ ਦਾ ਚੱਕਰ ਲਗਾਇਆ।

Murder : ਸਨਅੱਤੀ ਸ਼ਹਿਰ ’ਚ ਸਿਰ ’ਚ ਪੱਥਰ ਮਾਰ ਕੇ ਅਧੇੜ ਉਮਰ ਦੇ ਰਿਕਸ਼ਾ ਚਾਲਕ ਦਾ ਕਤਲ

ਉਨ੍ਹਾਂ ਦੇ ਪ੍ਰੀਵਾਰਕ ਮਂੈਬਰਂ ਨੇ ਦੱਸਿਆ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਵਿਖੇ ਸਰੀਰਦਾਨ ਕਰਨ ਦੇ ਫਾਰਮ ਭਰ ਕਿ ਦਿੱਤੇ ਸਨ। ਇਸ ਮੌਕੇ ਸੇਵਾ ਮੁਕਤ ਭੰਗੀਦਾਸ ਭਾਗ ਸਿੰਘ ਮੀਨੀਆਂ, ਭੰਗੀਦਾਸ ਸ਼ੁਭਾਸ ਕੁਮਾਰ, 15 ਮੈਂਬਰ ਰਣਵਿੰਦਰ ਸਿੰਘ ਰਾਣਾ, 15 ਮਂੈਬਰ ਰਣਜੀਤ ਸਿੰਘ ਇੰਸਾਂ, 15 ਮਂੈਬਰ ਸਾਧੂ ਸਿੰਘ ਇੰਸਾਂ, 15 ਮਂੈਬਰ ਸ਼ਮਸ਼ੇਰ ਸਿੰਘ ਇੰਸਾਂ, 15 ਮੈਂਬਰ ਤਾਰਾ ਸਿੰਘ ਇੰਸਾਂ,15 ਮਂੈਬਰ ਮਹਿੰਗਾ ਸਿੰਘ ਇੰਸਾਂ, 15 ਮੈਂਬਰ ਜਗਦੀਪ ਸਿੰਘ  ਇੰਸਾਂ ਤੋਂ ਇਲਾਵਾ ਸੁਜਾਣ ਭੈਣਾਂ ਤੇ ਵੱਖ-ਵੱਖ ਪਿੰਡਾਂ ਦੇ ਭੰਗੀਦਾਸ ਤੇ ਸਾਧ ਸੰਗਤ ਹਾਜ਼ਰ ਸੀ।