ਧੁੰਦ ਕਾਰਨ 6 ਰੇਲ ਗੱਡੀਆਂ ਰੱੱਦ ਤੇ 6 ਗੱਡੀਆਂ ਪਹੁੰਚੀਆਂ ਲੇਟ

ਧੁੰਦ ਕਾਰਨ 6 ਰੇਲ ਗੱਡੀਆਂ ਰੱੱਦ ਤੇ 6 ਗੱਡੀਆਂ ਪਹੁੰਚੀਆਂ ਲੇਟ

ਫਿਰੋਜ਼ਪੁਰ (ਸਤਪਾਲ ਥਿੰਦ) | ਸੰਘਣੀ ਧੁੰਦ ਕਾਰਨ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਰੇਲਵੇ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋਈ, ਜਿਸ ਕਾਰਨ 6 ਰੇਲ ਗੱਡੀਆਂ ਰੱੱਦ ਹੋ ਗਈਆਂ ਤੇ  6 ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਲੇਟ ਫਿਰੋਜ਼ਪੁਰ ਛਾਉਣੀ ਰੇਵਲੇ ਸ਼ਟੇਸ਼ਨ ‘ਤੇ ਪਹੁੰਚੀਆਂ । ਸੰਘਣੀ ਧੁੰਦ ਕਾਰਨ ਕਈ ਰੇਲਵੇ ਯਾਤਰੀ ਆਪਣੀਆਂ ਮੰਜ਼ਿਲਾਂ ‘ਤੇ ਦੇਰੀ ਨਾਲ ਪਹੁੰਚੇ ਤੇ  ਕਈ ਯਾਤਰੀ ਰੇਲ ਗੱਡੀ ਰੱਦ ਹੋਣ ਕਾਰਨ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਰਹਿ ਗਏ । ਰੇਵਲੇ ਅਧਿਕਾਰੀਆਂ ਨੇ ਦੱਸਿਆ ਕਿ ਰੇਲ ਗੱਡੀ ਨੰ : 14632 , 14606 , 12242 , 12064 , 14682 , 15212 ਕੁੱਲ 6 ਗੱਡੀਆਂ ਨੂੰ ਧੁੰਦ ਕਾਰਨ ਰੱਦ ਕਰਨਾ ਪਿਆ ਅਤੇ ਗੱਡੀ ਨੰ : 14626 ਫਿਰੋਜ਼ਪੁਰ ਐਕਸਪ੍ਰੈਸ 4:20 ਘੰਟੇ , 19024 ਫਿਰੋਜ਼ਪੁਰ ਐਕਸਪ੍ਰੈਸ 5 ਘੰਟੇ , 12716 ਅੰਮ੍ਰਿਤਸਰ ਐਕਸਪ੍ਰੈਸ 5 :35 ਘੰਟੇ , 15708 ਅੰਮ੍ਰਿਤਸਰ ਐਕਸਪ੍ਰੈਸ 7 :10 ਘੰਟੇ , 15210 ਅੰਮ੍ਰਿਤਸਰ ਐਕਸਪ੍ਰੈਸ 6:35 ਘੰਟੇ , 19028 ਜੰਮੂਤਵੀਂ ਐਕਸਪ੍ਰੈਸ  9:30 ਘੰਟੇ ਲੇਟ ਪਹੁੰਚੀਆਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ