ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਆਪਣੇ ਆਪ ਨੂੰ ਉ...

    ਆਪਣੇ ਆਪ ਨੂੰ ਉਚ ਅਧਿਕਾਰੀ ਦਾ ਪੀ.ਏ. ਦੱਸ ਠੱਗੀਆਂ ਮਾਰਨ ਵਾਲੇ 2 ਵਿਅਕਤੀ ਕਾਬੂ

    khalistan, Arrested, Supporter

    ਆਪਣੇ ਆਪ ਨੂੰ ਉਚ ਅਧਿਕਾਰੀ ਦਾ ਪੀ.ਏ. ਦੱਸ ਠੱਗੀਆਂ ਮਾਰਨ ਵਾਲੇ 2 ਵਿਅਕਤੀ ਕਾਬੂ

    ਫ਼ਤਹਿਗੜ ਸਾਹਿਬ, (ਅਨਿਲ ਲੁਟਾਵਾ)। ਬਸੀ ਪਠਾਣਾ ਪੁਲਿਸ ਵੱਲੋਂ ਆਪਣੇ ਆਪ ਨੂੰ ਕਿਸੇ ਉੱਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦਾ ਪੀ.ਏ. ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 2 ਵਿਅਕਤੀਆਂ, ਜੋ ਕਿ ਸਕੇ ਭਰਾ ਹਨ, ਨੂੰ ਕਾਬੂ ਕੀਤਾ ਗਿਆ ਹੈ। ਇਹ ਦੋਵੇਂ ਖ਼ੁਦ ਨੂੰ ਡੇਵਿਡ ਸ਼ਰਮਾ ਦੱਸ ਕੇ ਫ਼ੋਨ ਕਰਦੇ ਸਨ।  ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਸੰਦੀਪ ਸ਼ੁਕਲਾ ਉਰਫ ਸਨੀ ਅਤੇ ਗਗਨਦੀਪ ਸ਼ੁਕਲਾ, ਵਾਸੀ ਨਾਮਦੇਵ ਮੰਦਰ ਬਸੀ ਪਠਾਣਾ ਲੋਕਾਂ ਨਾਲ ਇਹ ਕਹਿ ਕੇ ਠੱਗੀਆਂ ਮਾਰਦੇ ਹਨ ਕਿ ਉਹ ਕਿਸੇ ਉਚ ਅਧਿਕਾਰੀ ਜਾਂ ਕਿਸੇ ਸਿਆਸਤਦਾਨ ਦੇ ਪੀ.ਏ. ਹਨ।

    ਉਨ੍ਹਾਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਨੌਕਰੀ ਲਗਵਾਉਣ ਜਾਂ ਉਨ੍ਹਾਂ ਦਾ ਕੋਈ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸਨ।  ਇਸ ਮੌਕੇ ਐਸ.ਐਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਬਸੀ ਪਠਾਣਾ ਵਿਖੇ ਧਾਰਾ 420, 419, 170 ਅਤੇ 120-ਬੀ ਅਧੀਨ ਦਰਜ਼ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.