ਪੰਜਾਬ ਰੋਡਵੇਜ ਦੀਆਂ ਦੋ ਬੱਸਾਂ ਨੂੰ ਲੱਗੀ ਅੱਗ

Punjab Roadways

ਜਲੰਧਰ। ਪੰਜਾਬ ਰੋਡਵੇਜ ਜਲੰਧਰ ਦੀ ਵਰਕਸ਼ਾਪ ’ਚ ਖੜ੍ਹੀਆਂ ਦੋ ਬੱਸਾਂ (Punjab Roadways) ਨੂੰ ਅੱਗ ਲੱਗ ਜਾਣ ਨਾਲ ਦੋਵੇਂ ਬੱਸਾਂ ਸੜ ਕੇ ਸੁਆਹ ਹੋ ਗਈਆਂ। ਦੋਵੇਂ ਬੱਸਾਂ ਰਿਪੇਅਰ ਲਈ ਵਰਕਸ਼ਾਪ ’ਚ ਖੜ੍ਹੀਆਂ ਸਨ ਅਤੇ ਦੋਵਾਂ ਦੇ ਹੀ ਡੀਜ਼ ਟੈਂਕ ਉਤਾਰ ਦਿੱਤੇ ਗਏ ਸਨ। ਬੱਸਾਂ ਨੂੰ ਅੱਗ ਲਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੰੁਚੀਆਂ। ਉਨ੍ਹਾਂ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ। ਹਾਲਾਂਕਿ ਦੋਵੇਂ ਬੱਸਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਐੱਮਡੀ ਮਨਿੰਦਰ ਸਿੰਘ ਸਮੇਤ ਸਾਰਾ ਅਮਲਾ ਮੌਕੇ ’ਤੇ ਪਹੁੰਚਿਆ। ਜਾਣਕਾਰੀ ਮੁਤਾਬਿਕ 24 ਘੰਟਿਆਂ ’ਚ ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਵੀਰਵਾਰ ਦੇਰ ਰਾਤ ਅੰਮਿ੍ਰਤਸਰ ਡਿੱਪੂ ’ਚ ਖੜ੍ਹੀ ਬੱਸ ਨੂੰ ਵੀ ਅੱਗ ਲੱਗ ਗਈ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਸਚਿਨ ਦਾ ਖੁਲਾਸਾ, ਹੱਤਿਆ ਤੋਂ ਪਹਿਲਾਂ ਲਾਰੈਂਸ ਨੇ ਵਿਦੇਸ਼ ਭੇਜਿਆ

LEAVE A REPLY

Please enter your comment!
Please enter your name here