50 ਤੋਂ ਜ਼ਿਆਦਾ ਜਖਮੀ, ਹਸਪਤਾਲ ‘ਚ ਭਰਤੀ | Noida News
ਨੋਇਡਾ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਗੌਤਮਬੁਬੱਧ ਨਗਰ ਜਿਲ੍ਹੇ ਦੇ ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ‘ਚ ਗੌਰ ਚੌਂਕ ਕੋਲ ਮੰਗਲਵਾਰ ਦੀ ਦੇਰ ਰਾਤ ਇੱਕ ਇਮਾਰਤ ਦੂਜੀ ਇਮਾਰਤ ਨਾਲ ਜਾ ਡਿੱਗੀ ਜਿਸ ਨਾਲ ਘੱਟੋ-ਘੱਟ 50 ਜਣੇ ਜਖਮੀ ਹੋ ਗਏ। ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ਲਈ ਰਾਸ਼ਟਰੀ ਆਪਦਾ ਰਾਹਤ ਬਲ ਦੀ ਟੀਮ ਗਾਜਿਆਬਾਦ ਤੋਂ ਮੌਕੇ ‘ਤੇ ਪਹੁੰਚ ਗਈ। ਇਸ ਘਟਨਾ ‘ਚ ਜਖਮੀ ਹੋਏ ਸਾਰੇ ਲੋਕਾਂ ਨੂੰ ਨਜ਼ਦੀਕ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। (Noida News)
ਗ੍ਰੇਟਰ ਨੋਇਡਾ ਦੇ ਪੁਲਿਸ ਅਧਿਕਾਰੀ ਸ੍ਰੀ ਮਤੀ ਸੁਨੀਤੀ ਸਿੰਘ ਅਨੁਸਾਰ ਰਾਮ ਕਰੀਬ 10:00 ਵਜੇ ਸ਼ਾਹਬੇਰੀ ਪਿੰਡ ਦੀ ਜਮੀਨ ‘ਤੇ ਇੱਕ ਨਿੱਰੀ ਬਿਲਡਰ ਦੁਆਰਾ ਛੇ ਮੰਜਿਲ ਇਮਾਰਤ ਦਾ ਕੰਮ ਕਰਵਾਇਆ ਜਾ ਰਿਹਾ ਸੀ। ਕੰਮ ਦੌਰਾਨ ਹੀ ਇਮਾਰਤ ਬਰਾਬਰ ‘ਚ ਖੜੀ ਚਾਰ ਮੰਜਿਲਾ ਦੂਜੀ ਇਮਾਰਤ ‘ਤੇ ਜਾ ਡਿੱਗੀ। ਇਸ ਹਾਦਸੇ ‘ਚ ਦੌਵਾਂ ਇਮਾਰਤਾਂ ‘ਚ ਮੌਜੂਦ ਕਰੀਬ 50 ਲੋਕ ਮਲਬੇ ‘ਚ ਦੱਬੇ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਗ੍ਰੇਟਰ ਨੋਇਡਾ ਪ੍ਰਮਾਣੀਕਰਣ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਤੇ ਪ੍ਰਮਾਣੀਕਰਣ ਦੀ ਟੀਮ ਨੇ ਮਿਲਕੇ ਮਲਬੇ ‘ਚ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਕੀਤੇ ਪਰ ਮਲਬਾ ਜ਼ਿਆਦਾ ਹੋਣ ਕਾਰਨ ਸਾਰੇ ਲੋਕਾਂ ਨੂੰ ਉੱਥੋਂ ਨਹੀਂ ਕੱਢਿਆ ਜਾ ਸਕਿਆ। ਇਸ ਤੋਂ ਬਾਅਦ ਪੁਲਿਸ ਨੇ ਗਾਜਿਆਬਾਦ ਤੋਂ ਮੱਦਦ ਲਈ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ। ਕਰੀਬ 11:00 ਵਜੇ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਤੇ ਬਚਾਅ ਦਾ ਕੰਮ ਸ਼ੁਰੂ ਕੀਤਾ। ਖਬਰ ਲਿਖੇ ਜਾਣ ਤੱਕ 20 ਤੋਂ 22 ਲੋਕਾਂ ਨੂੰ ਮਲਬੇ ‘ਚੋਂ ਕੱਢਣ ‘ਚ ਕਾਮਯਾਬੀ ਮਿਲੀ ਹੈ।