ਤਰਨਤਾਰਨ ’ਚ ਦੋ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ

Chandpura

ਇੱਕ ਨੂੰ ਕੰਨ ਅਤੇ ਇੱਕ ਨੂੰ ਗੁੱਟ ’ਤੇ ਮਾਰਿਆ ਡੰਗ

ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਤਰਨਤਾਰਨ ’ਚ ਦੋ ਸਕੇ ਭਰਾਵਾਂ ਨੂੰ ਸੱਪ ਦੇ ਡੰਗਣ ਦਾ ਸਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਉਹ ਦੋਵੇਂ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਰਾਤ ਨੂੰ ਸੁੱਤੇ ਹੋਇਆਂ ਨੂੰ ਸੱਪ ਨੇ ਡੰਗ ਲਿਆ। ਪਰਿਵਾਰ ਵੱਲੋਂ ਉਨ੍ਹਾਂ ਦੋਵਾਂ ਨੂੰ ਬਚਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਚਾ ਨਹੀਂ ਸਕੇ। ਉਨ੍ਹਾਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਪਰਿਵਾਰ ਅਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਮਾਂ-ਪਿਓ ਸਮਝ ਨਹੀਂ ਪਾ ਰਹੇ ਕਿ ਸਾਡੇ ਨਾਲ ਇੱਕ ਹੀ ਰਾਤ ’ਚ ਕੀ ਹੋਇਆ ਅਤੇ ਪੂਰਾ ਪਰਿਵਾਰ ਹੀ ਉਝੜ ਗਿਆ। (Tarn Taran News)

ਇਹ ਵੀ ਪੜ੍ਹੋ : ਘਰ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ

ਜ਼ਿਕਰਯੋਗ ਹੈ ਕਿ ਤਰਨਤਾਰਨ ’ਚ ਬਿਆਸ ਨਾਲ ਲਗਦੇ ਪਿੰਡ ਮੁੰਡਾਪਿੰਡ ’ਚ ਹਾਦਸਾ ਵਾਪਰਿਆ। ਮਰਨ ਵਾਲੇ ਦੋਵਾਂ ਭਰਾਵਾਂ ਦੀ ਪਛਾਣ ਗੁਰਦਿਤਾ ਸਿੰਘ ਅਤੇ ਪਿ੍ਰੰਸਪਾਲ ਸਿੰਘ ਦੇ ਰੂਪ ’ਚ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਦੋਵੇਂ ਭਰਾ ਹਸਦੇ-ਖੇੜਦੇ ਸੁੱਤੇ ਸਨ। ਸਵੇਰੇ ਜਦੋਂ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਇੱਕ ਨੇ ਆਪਣੇ ਕੰਨ ਅਤੇ ਦੂਜੇ ਨੇ ਆਪਣੇ ਗੁੱਟ ’ਤੇ ਦਰਦ ਦੀ ਸ਼ਿਕਾਇਤ ਕੀਤੀ। ਇਹ ਦੇਖਦੇ ਹੀ ਪਰਿਵਾਰ ਵਾਲੇ ਘਬਰਾ ਗਏ ਅਤੇ ਤੁਰੰਤ ਉਨ੍ਹਾ ਨੂੰ ਹਸਪਤਾਲ ਲੈ ਗਏ। ਹਸਪਤਾਲ ਤੋਂ ਪਤਾ ਲੱਗਿਆ ਜਦੋਂ ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਤਾਂ ਸੱਪ ਨੇ ਡੰਗਿਆ ਹੈ। (Tarn Taran News)

ਇਲਾਜ਼ ਦੌਰਾਨ ਹੋਈ ਮੌਤ | Tarn Taran News

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਸਪਤਾਲ ’ਚ ਡਾਕਟਰਾਂ ਵੱਲੋਂ ਉਨ੍ਹਾਂ ਦੋਵਾਂ ਦਾ ਇਲਾਜ਼ ਵੀ ਸ਼ੁਰੂ ਹੋ ਗਿਆ ਸੀ। ਪਰ ਉਦੋਂ ਤੱਕ ਸੱਪ ਦਾ ਜ਼ਹਿਰ ਆਪਣੇ ਅਸਰ ਦਿਖਾ ਚੁੱਕਿਆ ਸੀ ਅਤੇ ਉਨ੍ਹਾਂ ਦੀ ਇਲਾਜ਼ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪਿੰਡ ਵਾਲਿਆਂ ਵੱਲੋਂ ਪਤਾ ਲੱਗਿਆ ਕਿ ਇਹ ਚਾਰ ਭੈਣ-ਭਰਾ ਸਨ ਜਿਨ੍ਹਾਂ ਵਿੱਚੋਂ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਪਿੱਛੇ ਦੋ ਭੈਣਾਂ ਰਹਿ ਗਈਆਂ ਹਨ। ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਉਨ੍ਹਾਂ ਦੇ ਪਰਿਵਾਰ ’ਚ ਹੁਣ ਦਾਦਾ-ਦਾਦੀ ਅਤੇ ਮਾਂ-ਪਿਓ ਅਤੇ ਦੋ ਭੈਣਾਂ ਰਹਿ ਗਈਆਂ ਹਨ।