ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ 

Brothers, Died, Road Accident

ਸਤਪਾਲ ਥਿੰਦ 
ਫਿਰੋਜ਼ਪੁਰ, 13 ਦਸੰਬਰ । 

ਬੁੱਧਵਾਰ ਦੀ ਸਵੇਰ ਪਈ ਸੰਘਣੀ ਧੁੰਦ ‘ਚ ਫਿਰੋਜ਼ਪੁਰ-ਮੱਲਾਂਵਾਲਾ ਰੋਡ ‘ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਦੋ ਸਕੇ ਨੌਜਵਾਨ ਭਰਾਵਾਂ ਦੀ ਮੌਤ ਗਈ ਜਾਣਕਾਰੀ ਅਨੁਸਾਰ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰੋਜ਼ਪੁਰ ਆ ਰਹੇ ਸਨ ਤਾਂ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਇੱਕ ਅਣਪਛਾਤੇ ਟਰਾਲੇ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ

ਇਸ ਹਾਦਸੇ ‘ਚ ਦੋਵੇਂ ਨੌਜਵਾਨ ਭਰਾਵਾਂ ਦੀ ਮੌਕੇ ‘ਤੇ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦਿਆਂ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਬੀਸੀਏ ਦੀ ਪੜ੍ਹਾਈ  ਕਰਦਾ ਸੀ ਜਿਸਦੀ ਕਾਲਜ ਬੱਸ ਨਿਕਲਣ ਕਾਰਨ ਉਸਦਾ ਭਰਾ ਸਨੀ ਸਿੰਘ ਉਸਨੂੰ ਫਿਰੋਜ਼ਪੁਰ ਬੱਸ ਸਟੈਂਡ ਛੱਡਣ ਜਾ ਰਿਹਾ, ਜਿੱਥੇ ਰਸਤੇ ‘ਚ ਉਹਨਾਂ ਨਾਲ ਹਾਦਸਾ ਵਾਪਰ ਗਿਆ।

ਸਨੀ ਸਿੰਘ ਦਾ ਇੱਕ ਬੱਚਾ ਹੈ, ਜਦਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਹੀ ਦਿਨ ਪਹਿਲਾਂ ਮੰਗਣੀ ਹੋਈ ਸੀ ਹਾਦਸੇ ਵਿੱਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।