ਨਸ਼ੀਲੇ ਪਦਾਰਥਾਂ ਸਮੇਤ ਜ਼ੇਲ੍ਹ ਦਾ ਸਿਪਾਹੀ ਗ੍ਰਿਫਤਾਰ 

ਜ਼ੇਲ੍ਹ ਅੰਦਰ ਸਪਲਾਈ ਕਰਦਾ ਸੀ ਨਸ਼ੀਲੇ ਪਦਾਰਥ, ਤਲਾਸ਼ੀ ਲੈਣ ‘ਤੇ ਹੋਏ ਬਰਾਮਦ | Ferozepur News

  • ਡਿਊਟੀ ‘ਤੇ ਲੇਟ ਪਹੁੰਚਣ ਕਾਰਨ ਸ਼ੱਕ ਦੇ ਅਧਾਰ ‘ਤੇ ਸਿਪਾਹੀ ਦੀ ਕੀਤੀ ਸੀ ਤਲਾਸ਼ੀ | Ferozepur News

ਫਿਰੋਜ਼ਪੁਰ (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ ‘ਤੇ ਉਸ ਵਕਤ ਸਵਾਲ ਉੱਠੇ ਜਦ ਜ਼ੇਲ੍ਹ ਅੰਦਰ ਡਿਊਟੀ ਦੇ ਰਹੇ ਇੱਕ ਸਿਪਾਹੀ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ ਪਿਛਲੇ ਕਈ ਮਹੀਨਿਆਂ ਤੋਂ ਪਾਬੰਦੀਸ਼ੁਦਾ ਪਦਾਰਥ ਮਿਲਣ ਕਾਰਨ ਚਰਚਾ ‘ਚ ਹੈ ਅਤੇ ਜ਼ੇਲ੍ਹ ਅਧਿਕਾਰੀਆਂ ਵੱਲੋਂ ਜ਼ੇਲ੍ਹ ਦੀ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਜਾਦੇ ਹਨ ਫਿਰ ਵੀ ਪਾਬੰਦੀਸ਼ੁਦਾ ਪਦਾਰਥ ਜ਼ੇਲ੍ਹ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੱਕ ਪਹੁੰਚ ਜਾਦੇ ਹਨ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸਖ਼ਤ ਸੁਰੱਖਿਆ ਦਾ ਘੇਰਾ ਉਸ ਵਕਤ ਟੁੱਟ ਜਾਂਦਾ ਹੈ ਜਦ ਕੋਈ ਜ਼ੇਲ੍ਹ ਅੰਦਰ ਡਿਊਟੀ ਦੇ ਰਹੇ ਸਿਪਾਹੀ ਵੱਲੋਂ ਹੀ ਜ਼ੇਲ੍ਹ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ੀਲੇ ਪਦਾਰਥ ਜ਼ਾਂ ਮੋਬਾਇਲ ਆਦਿ ਸਪਲਾਈ ਕੀਤੇ ਜਾਦੇ ਹਨ। (Ferozepur News)

ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਕੇਂਦਰੀ ਜ਼ੇਲ ਫਿਰੋਜ਼ਪੁਰ ਨੇ ਦੱਸਿਆ ਕਿ ਸਿਪਾਹੀ ਪ੍ਰਦੀਪ ਕੁਮਾਰ ਨੰ: 229/75 ਪੀ.ਏ.ਪੀ 75 ਬਟਾਲੀਅਨ ਜੋ ਜ਼ੇਲ੍ਹ ਅੰਦਰ ਡਿਊਟੀ ਦਿੰਦਾ ਸੀ ਤੇ ਬੀਤੇ ਦਿਨ ਡਿਊਟੀ ਤੋਂ ਲੇਟ ਹੋਣ ਕਾਰਨ ਉਸ ‘ਤੇ ਸ਼ੱਕ ਕਰਦਿਆ ਉਸਦੀ ਤਲਾਸ਼ੀ ਲਈ ਗਈ ਤਾਂ ਸਿਪਾਹੀ ਪ੍ਰਦੀਪ ਕੁਮਾਰ ਦੇ ਬੂਟਾਂ ਵਿੱਚੋਂ 4 ਬੰਡਲ ਬੀੜੀਆਂ, 5 ਭੰਗ ਦੀਆਂ ਬੱਤੀਆਂ ਅਤੇ 85 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸ਼ਕਾਇਤ ‘ਤੇ ਉਕਤ ਸਿਪਾਹੀ ਨੂੰ  ਗ੍ਰਿਫਤਾਰ ਕਰਕੇ ਉਸ ਖਿਲਾਫ਼ 52-ਏ ਪਰੀਸੰਨਜ਼ ਐਕਟ 1894 ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਜ਼ੇਲ੍ਹ ਸੰਤਰੀ ਨੂੰ ਜ਼ੇਲ ਅੰਦਰ ਪਾਬੰਦੀਸ਼ੁਦਾ ਪਦਾਰਥ ਸਪਲਾਈ ਕਰਦੇ ਹੋਏ ਕਾਬੂ ਕੀਤਾ ਗਿਆ ਸੀ। (Ferozepur News)