ਮਿਸ਼ਨ ਉਜਾਲਾ : ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਦੋ ਦਿਨ, 3192 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ
ਸੱਚ ਕਹੂੰ ਨਿਊਜ਼ ਸਰਸਾ, 13 ਦਸੰਬਰ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਹਨ੍ਹੇਰੀ ਜ਼ਿੰਦਗੀਆਂ ‘ਚ ਉਜਾਲਾ ਲਿਆਉਣ ਦੇ ਮਕਸਦ ਨਾਲ ਸ਼ਾਹ ਸਤਿਨਾਮ ਜੀ ਧਾਮ ਵਿਖੇ ਚੱਲ ਰਹੇ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 26ਵੇਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੇ ਦੂਜੇ ਦਿਨ ਅੱਜ ਦੇਰ ਸ਼ਾਮ ਤੱਕ 3192 ਅੱਖਾਂ ਦੇ ਰੋਗੀਆਂ ਦੀ ਅੱਖਾਂ ਦੀ ਜਾਂਚ ਕੀਤੀ ਜਾ ਚੁੱਕੀ ਸੀ, ਜਿਨ੍ਹਾਂ ‘ਚ 2012 ਮਹਿਲਾ ਤੇ 1180 ਪੁਰਸ਼ ਮਰੀਜ਼ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਸਮਰਪਿਤ ਇਸ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਲਗਾਇਆ ਜਾ ਰਿਹਾ ਹੈ
ਕੈਂਪ ‘ਚ ਦੇਸ਼ ਭਰ ਤੋਂ ਆਏ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ, ਮੈਡੀਕਲ, ਪੈਰਾਮੈਡੀਕਲ ਸਟਾਫ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸਟਾਫ਼ ਮੈਂਬਰ ਸੇਵਾਵਾਂ ਦੇ ਰਹੇ ਹਨ ਅੱਖਾਂ ਜਾਂਚ ਕੈਂਪ ‘ਚ ਮਰੀਜ਼ ਵੱਡੀ ਗਿਣਤੀ ‘ਚ ਪੁੱਜ ਰਹੇ ਹਨ ਬੁੱਧਵਾਰ ਨੂੰ ਵੀ ਦਿਨ ਭਰ ਰਜਿਸਟਰੇਸ਼ਨ ਲਈ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਸਾਰੇ ਮਰੀਜ਼ਾਂ ਦਾ ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਚੈੱਕਅਪ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਗਿਆ ਤੇ ਉਨ੍ਹਾਂ ਦਵਾਈਆਂ ਵੀ ਮੁਫ਼ਤ ‘ਚ ਪ੍ਰਦਾਨ ਕੀਤੀਆਂ ਗਈਆਂ
ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਸ਼ਾਹ ਸਤਿਨਾਮ ਜੀ ਧਾਮ ਵਿਖੇ ਬੁੱਧਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਨਾਮ ਚਰਚਾ ‘ਚ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਰਾਮ-ਨਾਮ ਦਾ ਗੁਣਗਾਨ ਕੀਤਾ ਇਸ ਮੌਕੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰ ਤੇ ਸਾਧ-ਸੰਗਤ ਨੇ ਸ਼ਿਰਕਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।