ਚੰਡੀਗੜ੍ਹ ‘ਚ ਮਿਲੇ ਦੋ ਬੰਬ ਖੋਲ

Bombs

(ਸੱਚ ਕਹੂੰ ਨਿਊ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਲਗਭਗ 100 ਮੀਟਰ ਦੂਰ ਰਾਜਿੰਦਰਾ ਪਾਰਕ ‘ਚ ਦੋ ਜਿੰਦਾ ਬੰਬ ਖੋਲ (Bombs) ਮਿਲਣ ਨਾਲ ਅੱਜ ਸਵੇਰੇ ਰੌਲਾ ਪੈ ਗਿਆ ਸੂਚਨਾ ਮਿਲਦੇ ਹੀ ਸੈਕਟਰ 3 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬੰਬ ਰੋਕੂ ਦਸਤੇ ਨੂੰ ਸੱਦਿਆ ਗਿਆ। ਡੀਐਸਪੀ ਸੈਂਟਰਲ ਰਾਮ ਗੋਪਾਲ ਨੇ ਦੁਪਹਿਰ ਇੱਕ ਵਜੇ ਪੰਜਾਬ ਸੀਐਮ ਰਿਹਾਇਸ਼ ਤੋਂ ਲਗਭਗ 100 ਮੀਟਰ ਦੂਰ ਰਜਿੰਦਰਾ ਪਾਰਕ ‘ਚ ਇੱਕ ਰਾਹਗੀਰ ਨੇ ਪਾਰਕ ‘ਚ ਦੋ ਜਿੰਦਾ ਬੰਬ ਖੋਲ ਹੋਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਸੂਚਨਾ ਮਿਲਦੇ ਹੀ ਉਹ ਤੇ ਸੈਕਟਰ-3 ਥਾਣਾ ਇੰਚਾਰਜ਼ ਪੂਨਮ ਦਿਲਾਵਰੀ ਮੌਕੇ ‘ਤੇ ਪਹੁੰਚੇ।

ਬੰਬ ਨੂੰ ਚੈੱਕ ਕਰਾਉਣ ਲਈ ਬੰਬ ਡਿਸਪੋਜਲ ਟੀਮ ਨੂੰ ਸੱਦਿਆ ਗਿਆ ਬੰਬ ਖੋਲ ਜਿੰਦਾ ਹੋਣ ਕਾਰਨ ਪੁਲਿਸ ਟੀਮ ਨੇ ਤੁਰੰਤ ਸੁਰੱਖਿਆ ਜਗ੍ਹਾ ‘ਤੇ ਪੰਜ ਫੁੱਟ ਡੂੰਘਾ ਟੋਆ ਪੁੱਟ ਕੇ ਉਸ ‘ਚ ਰੱਖ ਦਿੱਤੇ ਬੰਬ ਦੇ ਉੱਪਰ ਤੇ ਸਾਈਡ ‘ਤੇ ਰੇਤੇ ਦੀਆਂ ਬੋਰੀਆਂ ਰੱਖ ਦਿੱਤੀਆਂ ਇਸ ਤੋਂ ਬਾਅਦ ਆਰਮੀ ਨੂੰ ਵੀ ਬੰਬ ਮਿਲਣ ਦੀ ਸੂਚਨਾ ਦੇ ਦਿੱਤੀ ਗਈ ਫੌਜ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਬੰਬ ਸੇਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਤੇ ਉਨ੍ਹਾਂ ਨਸ਼ਟ ਕਰਨ ਲਈ ਆਪਣੇ ਨਾਲ ਲੈ ਗਏ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਕਬਾੜੀ ਦੇ ਕਬਾੜ ‘ਚ ਬੰਬ ਆ ਗਏ ਹੋਣਗੇ ਉਸ ਨੇ ਰਾਤ ਦੇ ਹਨ੍ਹੇਰੇ ‘ਚ ਉੱਥੇ ਦੋਵੇਂ ਬੰਬ ਸੁੱਟੇ ਹੋਣਗੇ ਸੈਕਟਰ-3 ਥਾਣੇ ‘ਚ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ Bombs

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ