ਡਾ.ਓਬਰਾਏ ਦੇ ਯਤਨਾਂ ਨਾਲ ਦੋ ਨੌਜਵਾਨਾਂ ਦੇ ਮ੍ਰਿਤਕ ਸਰੀਰ ਪੁੱਜੇ ਵਤਨ 

Two Bodies, Arrived, Efforts, Dr Oberoi

ਡਾ.ਓਬਰਾਏ ਦੇ ਯਤਨਾਂ ਨਾਲ ਦੋ ਨੌਜਵਾਨਾਂ ਦੇ ਮ੍ਰਿਤਕ ਸਰੀਰ ਪੁੱਜੇ ਵਤਨ

ਰਾਜਨ ਮਾਨ, ਅੰਮ੍ਰਿਤਸਰ

ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 22 ਸਾਲਾ ਭੁਪਿੰਦਰ ਸਿੰਘ ਪੁੱਤਰ ਮੰਗਲ ਸਿੰਘ ਅਤੇ ਆਬੂਧਾਬੀ ਗਏ 24 ਸਾਲਾ ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੀਆਂ ਮ੍ਰਿਤਕ ਦੇਹਾਂ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀਆਂ

ਗੁਰਦਾਸਪੁਰ ਜਿਲ੍ਹੇ ਦੇ ਪਿੰਡ ਹਕੀਮਪੁਰਾ ਨਾਲ ਸੰਬੰਧਿਤ ਮ੍ਰਿਤਕ ਭੁਪਿੰਦਰ ਸਿੰਘ ਬੀਤੀ 13 ਜੂਨ ਨੂੰ ਹੀ ਦੁਬਈ ਗਿਆ ਸੀ ਕਿ ਅਚਾਨਕ 29 ਜੂਨ ਨੂੰ ਕੇਵਲ 16 ਦਿਨ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ‘ਚ ਵਸਦੇ ਪਿੰਡ ਕਿਲ੍ਹਾ ਜੀਵਨ ਸਿੰਘ ਦਾ ਬਦਨਸੀਬ ਨੌਜਵਾਨ ਇੰਦਰਜੀਤ ਸਿੰਘ ਬੀਤੀ 19 ਮਾਰਚ ਨੂੰ ਆਪਣੀ ਛੁੱਟੀ ਕੱਟ ਕੇ ਆਬੂਧਾਬੀ ਗਿਆ ਸੀ ਕਿ ਅਚਾਨਕ 23 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੀ ਉਸ ਦੀ ਵੀ ਮੌਤ ਹੋ ਗਈ ਸੀ ਦੋਹਾਂ ਪਰਿਵਾਰਾਂ ਦੀ ਬੇਨਤੀ ‘ਤੇ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹਾਂ ਨੂੰ ਵਤਨ ਭੇਜਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here