ਚਿੱਟੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

ਨਾਭਾ ਚਿੱਟੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਮਾਮਲੇ ’ਚ ਗਿ੍ਰਫਤਾਰ ਕਥਿਤ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਸ਼ਰਮਾ

ਮਾਮਲੇ ਦੀ ਪੜਤਾਲ ਤੋਂ ਬਾਅਦ ਅਹਿਮ ਇੰਕਸਾਫ਼ ਹੋ ਸਕਦੇ ਹਨ : ਡੀਐਸਪੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੇ ਪਿੰਡ ਮੈਹਸ ਦੇ ਚਿੱਟੇ ਦੀ ਓਵਰਡੋਜ ਨਾਲ ਮਿ੍ਰਤਕ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਾਭਾ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਸ਼ਟੀ ਕਰਦਿਆਂ ਨਾਭਾ ਸਦਰ ਇੰਚਾਰਜ ਇੰਸਪੈਕਟਰ ਪਿ੍ਰਯਾਂਸ਼ੂ ਅਤੇ ਏਐਸਆਈ ਹਰਜਿੰਦਰ ਸਿੰਘ ਦੀ ਹਾਜ਼ਰੀ ’ਚ ਡੀਐੱਸਪੀ ਨਾਭਾ ਦਵਿੰਦਰ ਅੱਤਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਮਿ੍ਰਤਕ ਨੌਜਵਾਨ ਗੁਰਬਖਸ਼ੀਸ਼ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਨਾਭਾ ਪੁਲਿਸ ਵੱਲੋਂ 304 ਆਈ ਪੀ ਸੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲੇ ਵਿਚ ਨਾਭਾ ਪੁਲਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਂ ਮੇਜਰ ਸਿੰਘ ਵਾਸੀ ਪਿੰਡ ਮੈਹਸ ਅਤੇ ਰਵੀ ਸਿੰਘ ਵਾਸੀ ਪਿੰਡ ਖੇੜੀ ਗਿੱਲਾਂ (ਭਵਾਨੀਗੜ੍ਹ) ਦੱਸੇ ਗਏ ਹਨ। ਡੀ ਐੱਸ ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮਿ੍ਰਤਕ ਨੌਜਵਾਨ ਦਾ ਕਥਿਤ ਦੋਸਤ ਮੇਜਰ ਸਿੰਘ ਉਸ ਨੂੰ ਭਵਾਨੀਗੜ੍ਹ ਦੇ ਪਿੰਡ ਖੇੜੀ ਗਿੱਲਾਂ ਲੈ ਗਿਆ ਸੀ ਜਿੱਥੋਂ ਉਨ੍ਹਾਂ ਨੇ ਰਵੀ ਸਿੰਘ ਨਾਮੀ ਨੌਜਵਾਨ ਤੋਂ ਚਿੱਟੇ ਨਾਮੀ ਨਸ਼ੇ ਦੀ ਖਰੀਦ ਕੀਤੀ। ਰਸਤੇ ਵਿੱਚ ਇਨ੍ਹਾਂ ਨੇ ਇਸ ਚਿੱਟੇ ਦੇ ਨਸ਼ੇ ਦੀ ਇੰਜੈਕਸ਼ਨ ਰਾਹੀਂ ਵਰਤੋਂ ਕੀਤੀ ਜਿਸ ਦੀ ਓਵਰਡੋਜ ਨਾਲ ਗੁਰਬਖਸ਼ੀਸ਼ ਦੀ ਹਾਲਤ ਖਰਾਬ ਹੋ ਗਈ ਅਤੇ ਅੰਤ ਵਿੱਚ ਉਸ ਨੂੰ ਨਾਭਾ ਸਿਵਲ ਹਸਪਤਾਲ ਵਿਖੇ ਮਿ੍ਰਤਕ ਐਲਾਨ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸੈਂਸੀ ਬਰਾਦਰੀ ਨਾਲ ਸਬੰਧ ਰੱਖਦੇ ਰਵੀ ਸਿੰਘ ਉੱਤੇ ਪਹਿਲਾਂ ਵੀ ਐੱਨਡੀਪੀਐੱਸ ਦੇ ਦੋ ਮਾਮਲੇ ਦਰਜ ਹਨ ਅਤੇ ਉਹ ਬੀਤੇ ਹਫਤੇ ਹੀ ਜ਼ਮਾਨਤ ਉਤੇ ਬਾਹਰ ਆਇਆ ਸੀ। ਪੁੱਛਗਿੱਛ ਦੌਰਾਨ ਦੋਵਾਂ ਕਥਿਤ ਨੌਜਵਾਨ ਦੋਸ਼ੀਆਂ ਨੇ ਮੰਨਿਆ ਕਿ ਪਹਿਲਾਂ ਉਨ੍ਹਾਂ ਨੇ ਇਕ ਡੋਜ਼ ਲਈ ਜਿਸ ਤੋਂ ਬਾਅਦ ਅੱਧੇ ਘੰਟੇ ਬਾਅਦ ਦੂਜੀ ਡੋਜ਼ ਲੈਣ ਕਾਰਨ ਗੁਰਬਖਸ਼ੀਸ਼ ਦੀ ਹਾਲਤ ਗੰਭੀਰ ਹੋ ਗਈ। ਡੀਐੱਸਪੀ ਨਾਭਾ ਅੱਤਰੀ ਨੇ ਦੱਸਿਆ ਕਿ ਮਾਮਲੇ ਵਿਚ ਹੋਰ ਪਡਤਾਲ ਕੀਤੀ ਜਾ ਰਹੀ ਹੈ ਅਤੇ ਸੰਭਾਵਿਤ ਹੈ ਕਿ ਕਈ ਅਹਿਮ ਇੰਕਸ਼ਾਫ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ