ਨਵੀਂ ਦਿੱਲੀ। ਟਵਿੱਟਰ ਦੇ ਮਾਲਕ ਏਲੋਨ ਮਸਕ ਨੇ ਮੀਡੀਆ ਪ੍ਰਕਾਸ਼ਕਾਂ ਲਈ ਵੱਡਾ ਐਲਾਨ ਕੀਤਾ ਹੈ। ਅਸਲ ਵਿੱਚ ਮਸਕ ਦੇ ਅਨੁਸਾਰ, ਅਗਲੇ ਮਹੀਨੇ ਤੋਂ ਟਵਿੱਟਰ ’ਤੇ ਖ਼ਬਰਾਂ ਪੜ੍ਹਨ ਲਈ ਖ਼ਪਤਕਾਰਾਂ ਨੂੰ ਆਪਣੀ ਜੇਬ੍ਹ ਢਿੱਲੀ ਕਰਨੀ ਪਵੇਗੀ। ਮਸਕ ਨੇ ਐਨਾਨ ਕੀਤਾ ਹੈ ਕਿ ਯੂਜ਼ਰਸ ਨੂੰ ਅਗਲੇ ਮਹੀਨੇ ਤੋਂ ਖ਼ਬਰਾਂ ਪੜ੍ਹਨ ਲਈ ਪੈਸੇ ਦੇਣੇ ਹੋਣਗੇ।
ਅਗਲੇ ਮਹੀਨੇ ਤੋਂ ਯੂਜ਼ਰਸ ਤੋਂ ਐਨੋਨ ਮਸਕ ਦੀ ਯੋਜਨਾ ਦੇ ਮੁਤਾਬਿਕ ਪ੍ਰਤੀ ਲੇਖ ਦੇ ਆਧਾਂਰ ’ਤੇ ਚਾਰਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਸਿਕ ਸਬਸਕ੍ਰਿਪਸ਼ਨ ਦਾ ਬਦਲ ਵੀ ਉਲੱਬਧ ਹੋਵੇਗਾ। ਇਸ ਦੇ ਲਈ ਯੂਜ਼ਰਸ ਨੂੰ ਜ਼ਿਆਦਾ ਪੈਸੇ ਦੇਣੇ ਹੋਣਗੇ। ਮਸਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮਸਕ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਲਈ ਇਹ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਬਣ ਜਾਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਲਈ ਚੰਗੀ ਸਮੱਗਰੀ ਬਣਾਉਣ ਵਿੱਚ ਵਧੇਰੇ ਸਮਾਂ ਬਿਤਾਉਣ ਲਈ ਮਜ਼ਬੂਰ ਹੋਣਾ ਪਵੇਗਾ।
ਵੈਰੀਫਾਈਡ ਬੈਜ ਨੂੰ ਹਟਾ ਦਿੱਤਾ | Twitter
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ, ਟਵਿੱਟਰ ਨੇ ਉਹਨਾਂ ਉਪਭੋਗਤਾਵਾਂ ਦੇ ਪ੍ਰੋਫਾਈਲ ਤੋਂ ਬਲੂ ਵੈਰੀਫਾਈਡ ਬੈਜ ਨੂੰ ਹਟਾ ਦਿੱਤਾ ਸੀ, ਜਿਨ੍ਹਾਂ ਕੋਲ ਟਵਿੱਟਰ ਬਲੂ ਸਬਸਕ੍ਰਿਪਸ਼ਨ ਨਹੀਂ ਹੈ। ਹੁਣ ਜੇਕਰ ਤੁਸੀਂ ਟਵਿੱਟਰ ’ਤੇ ਬਲੂ ਬੈਜ ਚਾਹੁੰਦੇ ਹੋ ਤਾਂ ਤੁਹਾਨੂੰ ਸਬਸਕ੍ਰਾਈਬ ਕਰਨਾ ਹੋਵੇਗਾ।
ਬਲੂ ਟਿੱਕ ਸਬਸਕ੍ਰਿਪਸ਼ਨ ਸਿਸਟਮ ਤੋਂ ਬਾਅਦ ਟਵਿੱਟਰ ਨੇ ਹੁਣ ਮੀਡੀਆ ਹਾਊਸ ਨੂੰ ਪ੍ਰਤੀ ਲੇਖ ਦੇ ਆਧਾਰ ’ਤੇ ਖ਼ਪਤਕਾਰਾਂ ਨੂੰ ਚਾਰਜ਼ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ’ਤੇ ਖ਼ਬਰ ਦਾ ਐਲਾਨ ਕਰਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਨਵੀਂ ਨੀਤੀ ਅਗਲੇ ਮਹੀਨੇ ਤੋਂ ਲਾਗੂ ਹੋ ਜਾਵੇਗੀ। ਮਸਕ ਨੇ ਕਿਹਾ ਕਿ ਅਗਲੇ ਮਹੀਨੇ ਲਾਂਚ ਕੀਤਾ ਜਾ ਰਿਹਾ ਹੈ, ਪਲੇਟਫਾਰਮ ਮੀਡੀਆ ਪ੍ਰਕਾਸ਼ਕਾਂ ਨੂੰ ਇੱਕ ਸਿੰਗਲ ਕਲਿੱਕ ਨਾਲ ਪ੍ਰਤੀ-ਲੇਖ ਦੇ ਆਧਾਰ ’ਤੇ ਖ਼ਪਤਕਾਰਾਂ ਨੂੰ ਚਾਰਜ਼ ਕਰਨ ਦੀ ਇਜਾਜ਼ਤ ਦੇਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਉਨ੍ਹਾਂ ਉਪਭੋਗਤਾਵਾਂ ਨੂੰ ਸਮਰੱਥ ਬਣਾਉਂਦਾ ਹੈ ਜੋ ਮਹੀਨਾਵਾਰ ਗਾਹਕੀ ਲਈ ਸਾਈਨ ਅਪ ਨਹੀਂ ਕਰਨਗੇ ਜਦੋਂ ਵੀ ਉਹ ਕਦੇ-ਕਦਾਈਂ ਲੇਖਾਂ ਨੂੰ ਪੜ੍ਹਨਾ ਚਹੁੰਦੇ ਹੋਣਗੇ ਤਾਂ ਪ੍ਰਤੀ ਲੇਖ ਉੱਚ ਕੀਮਤ ਦਾ ਭੁਗਤਾਨ ਕਰਨਾ ਹੋਵੇਗਾ। ਮੀਡੀਆ ਸੰਸਥਾਵਾਂ ਅਤੇ ਜਨਤਾ ਦੋਵਾਂ ਲਈ ਇਹ ਇੱਕ ਵੱਡੀ ਜਿੱਤ ਹੋਣੀ ਚਾਹੀਦੀ ਹੈ।