ਸਾਡੇ ਨਾਲ ਸ਼ਾਮਲ

Follow us

13.6 C
Chandigarh
Monday, February 9, 2026
More
    Home Breaking News ਹੁਣੇ-ਹੁਣੇ ‘ਰੂ...

    ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਲਈ ਭੇਜਿਆ ਕੁਝ ਖਾਸ

    Honeypreet Insan

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਅਤੇ 16ਵੇਂ ਜਾਮ ਏ ਇੰਸਾਂ ਗੁਰੂ ਕਾ ’ਤੇ ਸਾਧ-ਸੰਗਤ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਹ ਵਧਾਈ ਟਵੀਟ ਕਰਕੇ ਸਾਧ-ਸੰਗਤ ਨੂੰ ਦਿੱਤੀ ਹੈ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਪੋਸਟ ਕਰਕੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਗਈ ਹੈ।

    ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਰੂਹਾਨੀਅਤ ਦੇ ਇਸ ਸੱਚੇ ਦਰ ਨਾਲ ਜੁੜ ਕੇ ਕਰੋੜਾਂ ਲੋਕਾਂ ਨੇ ਨਸ਼ੇ ਅਤੇ ਬੁਰਾਈਆਂ ਛੱਡੀਆਂ ਅਤੇ ਅੱਜ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹਨ। ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ 156 ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here