ਪੰਜਾਬੀ ਕਲਾਕਾਰ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ

ਪੰਜਾਬੀ ਕਲਾਕਾਰ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ

ਮੁਹਾਲੀ (ਸੱਚ ਕਹੂੰ ਨਿਊਜ਼, ਐੱਮ ਕੇ ਸ਼ਾਇਨਾ)। ਪੰਜਾਬੀ ਗਾਇਕ ਜੈਜ਼ੀ-ਬੀ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਮੰਗਲਵਾਰ ਸਵੇਰ ਤੋਂ, ਭਾਰਤ ਵਿੱਚ ਅਕਾਊਂਟ ’ਤੇ ਪਾਬੰਦੀ ਦਾ ਨੋਟਿਸ ਦਿਖਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜੈਜ਼ੀ-ਬੀ ਦਾ ਅਕਾਊਂਟ ਟਵਿੱਟਰ ਨਾਲ ਵੈਰੀਫਾਈ ਕੀਤਾ ਗਿਆ ਸੀ। ਜੈਜ਼ੀ-ਬੀ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਸਰਗਰਮ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਅਕਾਊਂਟ ਇੱਕ ਕਾਨੂੰਨੀ ਨੋਟਿਸ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਭਾਰਤ ਵਿੱਚ ਹੀ ਸਸਪੈਂਡ ਕੀਤਾ ਗਿਆ ਹੈ। ਪੰਜਾਬੀ ਗੇਅਬ ਜੈਜ਼ੀ-ਬੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਹੈ ਅਤੇ 2000 ਤੋਂ 2010 ਤੱਕ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਸੀ। ਜੈਜ਼ੀ-ਬੀ ਦੇ ਕਈ ਗੀਤ ਅੱਜ ਵੀ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹਨ।

ਜੈਜ਼ੀ-ਬੀ ਕਿਸਾਨ ਅੰਦੋਲਨ ’ਚ ਸਰਗਰਮ ਰਹਿਣ ਵਾਲੇ ਤੀਜੇ ਕਲਾਕਾਰ

ਜੈਜ਼ੀ-ਬੀ ਦਾ ਜ਼ਿਆਦਾਤਰ ਸਮਾਂ ਵਿਦੇਸ਼ਾਂ ’ਚ ਹੀ ਬੀਤਿਆ ਹੈ, ਪਰ ਉਹ ਕਿਸਾਨ ਅੰਦੋਲਨ ਦੌਰਾਨ ਬਹੁਤ ਉਤਸ਼ਾਹੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਿਸਾਨਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚਾਈ ਸੀ।

ਜ਼ਿਕਰਯੋਗ ਹੈ ਕਿ ਜੈਜ਼ੀ-ਬੀ ਕਿਸਾਨ ਅੰਦੋਲਨ ’ਚ ਸਰਗਰਮ ਰਹਿਣ ਵਾਲੇ ਤੀਜੇ ਕਲਾਕਾਰ ਹਨ, ਜਿਨ੍ਹਾਂ ’ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਇਨਕਮ ਟੈਕਸ ਵਿਭਾਗ ਨੇ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਘਰਾਂ ਅਤੇ ਦਫਤਰਾਂ ’ਤੇ ਛਾਪੇਮਾਰੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here