‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵਾਂ ਫ੍ਰੀ ਅੱਖਾਂ ਦੇ ਜਾਂਚ ਕੈਂਪ ਨੇ ਬਦਲੀ ਜ਼ਿੰਦਗੀ

ਤਿੰਨ ਸਾਲਾਂ ਬਾਅਦ ਬਿਮਲ ਦੀ ਹਨ੍ਹੇਰੀ ਜ਼ਿੰਦਗੀ’ਚ ਆਈ ਰੌਸ਼ਨੀ

ਦੋਵਾਂ ਅੱਖਾਂ ਦੀ ਰੌਸ਼ਨੀ ਜਾਣ ਨਾਲ ਪਰਿਵਾਰ ’ਤੇ ਬਣ ਗਈ ਸੀ ਬੋਝ

ਸਰਸਾ (ਸੱਚ ਕਹੂੰ ਨਿਊਜ਼, ਰਵਿੰਦਰ ਰਿਆਜ) | ਕੁਝ ਸਾਲ ਪਹਿਲਾਂ ਮੈਨੂੰ ਅੱਖਾਂ ਤੋਂ ਦਿਸਣਾ ਬਿਲਕੁਲ ਬੰਦ ਹੋ ਗਿਆ ਘਰ ਵਾਲਿਆਂ ਨੂੰ?ਸਹਾਰਾ ਦੇਣਾ ਤਾਂ ਦੂਰ ਮੈਂ ਖੁਦ ਉਨ੍ਹਾਂ ’ਤੇ ਬੋਝ ਬਣ ਗਈ ਬੇਰੰਗ ਤੇ ਹਨ੍ਹੇਰੀ ਜ਼ਿੰਦਗੀ ਦੌਰਾਨ ਦਿਲ ’ਚ ਇੱਕ ਸੋਚ ਨੇ ਘਰ ਕਰ ਲਿਆ ਕਿ ਹੁਣ ਸ਼ਾਇਦ ਦੁਬਾਰਾ ਆਪਣਿਆਂ ਨੂੰ ਨਾ ਦੇਖ ਸਕਾਂ ਪਰ ਅੱਜ ਡੇਰਾ ਸੱਚਾ ਸੌਦਾ ਦੇ ਕੈਂਪ ’ਚ ਮੇਰੀਆਂ ਅੱਖਾਂ ਦੀ ਰੌਸ਼ਨੀ ਮੁੜ ਆਈ ਅੱਜ ਮੈਂ ਤਿੰਨ ਸਾਲਾਂ ਬਾਅਦ ਆਪਣੇ ਬੱਚਿਆਂ ਦੇ ਚਿਹਰੇ ਦੇਖ ਸਕੀ ਹਾਂ ਇਹ ਕਹਿਣਾ ਹੈ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵੇਂ ਫਰੀ ਅੱਖਾਂ ਦੇ ਜਾਂਚ ਕੈਂਪ ’ਚ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਵਾਲੀ ਬਿਮਲ ਦਾ ਹੈ ਅੱਜ ਉਸ ਦੇ ਚਿਹਰੇ ’ਤੇ ਮੁਸਕਾਨ ਦੇਖ ਕੇ ਉਸ ਦੀ ਖੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ

ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਲਾਏ ਗਏ ਯਾਦ-ਏ-ਮੁਰਸ਼ਿਦ ਸ਼ਾਹ ਸਤਿਨਾਮ ਜੀ ਫ੍ਰੀ ਅੱਖਾਂ ਦਾ ਕੈਂਪ ਨਾ ਸਿਰਫ਼ ਬਿਮਲ ਸਗੋਂ ਅਜਿਹੇ ਸੈਂਕੜੇ ਲੋਕਾਂ ਦੇ ਜੀਵਨ ’ਚ ਖੁਸ਼ੀਆਂ ਦੀ ਨਵੀਂ ਸਵੇਰ ਲੈ ਕੇ ਆਇਆ ਹੈ ਜੋ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਸ਼ੁਕਰਾਨਾ ਕਰਦੇ ਹੋਏ ਆਪਣੇ ਘਰਾਂ ਨੂੰ ਪਰਤੇ ਹਨ ਭਿਵਾਨੀ ਸ਼ਹਿਰ ਦੇ ਹਨੂੰਮਾਨ ਗੇਟ ਕੋਲ ਪਿਪਲੀ ਵਾਲੀ ਜੋਹੜੀ ਖੇਤਰ ’ਚ ਰਹਿਣ ਵਾਲੀ ਬਿਮਲ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਨਾਲ ਉਹ ਬੁਰੀ ਤਰ੍ਹਾਂ ਪ੍ਰੇਸ਼ਾਨ ਸੀ ਆਏ ਦਿਨ ਝਗੜਾ ਆਮ ਗੱਲ ਸੀ ਰੋ-ਰੋ ਕੇ ਦਿਨ ਕੱਟਦੀ ਸੀ ਹਰ ਸਮੇਂ ਦਿਮਾਗ ’ਚ ਟੈਨਸ਼ਨ ਬਣੀ ਰਹਿੰਦੀ ਸੀ

ਇੱਕ ਦਿਨ ਅਚਾਨਕ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਇੱਕ ਤਾਂ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ, ਦੂਜਾ ਉਸ ਦੀ ਬਿਮਾਰੀ, ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਸੀ ਬਿਮਲ ਨੇ ਦੱਸਿਆ ਕਿ ਕਿੱਥੇ ਤਾਂ ਉਹ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਸੀ ਹੁਣ ਉਹ ਖੁਦ ਹੀ ਉਨ੍ਹਾਂ ’ਤੇ ਨਿਰਭਰ ਹੋ ਗਈ ਸੀ ਜਦੋਂ ਵੀ ਉਸ ਨੇ ਰਫ਼ਾਹਾਜ਼ਤ ਜਾਣਾ ਤਾਂ ਬੱਚਿਆਂ ਨੂੰ ਆਵਾਜ਼ ਮਾਰਨੀ ਪੈਂਦੀ ਸੀ ਪਰਿਵਾਰ ਵਾਲਿਆਂ ਨੇ ਉਸ ਨੂੰ ਭਿਵਾਨੀ ਜ਼ਿਲ੍ਹਾ ਹਸਪਤਾਲ ਤੋਂ ਲੈ ਕੇ ਰੋਹਤਕ ਪੀਜੀਆਈ ਤੱਕ ਦਿਖਾਇਆ ਪਰ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਨਾ ਪਰਤੀ ਬੀਤੇ ਦਿਨੀਂ ਉਸ ਦੀ ਭਾਬੀ ਨੇ ਉਸ ਨੂੰ ਡੇਰਾ ਸੱਚਾ ਸੌਦਾ ’ਚ ਲੱਗਣ ਵਾਲੇ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਅੱਖਾਂ ਦੇ ਜਾਂਚ ਕੈਂਪ ਬਾਰੇ ਦੱਸਿਆ ਇਸ ’ਤੇ ਉਹ ਇੱਥੇ ਆਉਣ ਲਈ ਤਿਆਰ ਹੋ ਗਈ,

ਪਰ ਪਰਿਵਾਰ ਦੇ ਮੈਂਬਰ?ਕਹਿਣ ਲੱਗੇ ਕਿ ਅਸੀਂ?ਸਾਰੀਆਂ ਥਾਵਾਂ ’ਤੇ ਦਿਖਾ ਲਿਆ, ਹੁਣ ਉੱਥੇ ਜਾਣ ਨਾਲ ਵੀ ਕੁਝ ਹੋਣ ਵਾਲਾ ਨਹੀਂ ਹੈ, ਕਿਉਂਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਇਸ ਤੋਂ ਬਾਅਦ ਉਹ ਆਪਣੀ ਭਾਬੀ ਨਾਲ ਡੇਰਾ ਸੱਚਾ ਸੌਦਾ ’ਚ ਲੱਗੇ ਕੈਂਪ ’ਚ ਆ ਗਈ ਕੈਂਪ ’ਚ ਆਉਣ ਤੋਂ ਬਾਅਦ ਜਦੋਂ ਅੱਖਾਂ ਦਾ ਚੈੱਕਅਪ ਕਰਵਾਇਆ ਤਾਂ ਡਾਕਟਰਾਂ?ਨੇ ਆਪ੍ਰੇਸ਼ਨ ਲਈ ਚੁਣ ਲਿਆ ਇੱਕ ਦਿਨ ਪਹਿਲਾਂ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ ਮੇਰਾ ਆਪ੍ਰੇਸ਼ਨ ਕੀਤਾ ਤੇ ਅੱਜ ਮੈਂ ਆਪਣੀਆਂ ਅੱਖਾਂ ਨਾਲ ਸਭ ਕੁਝ ਸਾਫ਼-ਸਾਫ਼ ਦੇਖ ਰਹੀ ਹਾਂ

ਅੱਜ ਮੈਨੂੰ ਜੋ ਖੁਸ਼ੀ ਹੋ ਰਹੀ ਹੈ, ਉਸ ਨੂੰ ਲਿਖ-ਬੋਲ ਕੇ ਨਹੀਂ ਦੱਸ ਸਕਦੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੇਰੇ ਲਈ ਰੱਬ ਹਨ, ਉਨ੍ਹਾਂ ਦੇ ਚਰਨਾਂ ’ਚ ਕੋਟਿਨ-ਕੋਟਿ ਨਮਨ ਅੱਜ ਮੈਂ ਤਿੰਨ ਸਾਲਾਂ ਬਾਅਦ ਆਪਣੀ ਬੇਟੀ ਦਾ ਚਿਹਰਾ ਆਪਣੀਆਂ ਅੱਖਾਂ?ਨਾਲ ਦੇਖਿਆ ਹੈ ਪੂਜਨੀਕ ਗੁਰੂ ਜੀ ਹਰ ਕਿਸੇ ’ਤੇ ਆਪਣੀ ਅਜਿਹੀ ਕਿਰਪਾ-ਦ੍ਰਿਸ਼ਟੀ ਬਣਾਈ ਰੱਖਣ

ਹਰ ਮਾਂ-ਬਾਪ ਦੀ ਹੋਵੇ ਅਜਿਹੀ ਔਲਾਦ

ਬਿਮਲ ਦੇਵੀ ਨੇ ਦੱਸਿਆ ਕਿ ਜਦੋਂ ਤੋਂ ਮੇਰਾ ਆਪ੍ਰੇਸ਼ਨ ਹੋਇਆ ਇੱਥੋਂ ਦੇ ਸੇਵਾਦਾਰਾਂ ਨੇ ਐਨੀ ਸੇਵਾ ਕੀਤੀ ਹੈ ਕਿ ਆਪਣੀ ਔਲਾਦ ਵੀ ਨਹੀਂ ਕਰ ਸਕਦੀ ਉੱਠਣ ਸਾਰ ਹੀ ਮੇਰੀ ਸੇਵਾ ’ਚ ਲੱਗ ਜਾਂਦੇ ਖਾਣਾ ਖੁਆਉਣਾ, ਰਫ਼ਾਹਾਜ਼ਤ ਲਈ ਲੈ ਕੇ ਜਾਣਾ, ਇੱਥੋਂ?ਤੱਕ ਕਿ ਪੈਰਾਂ ’ਚ ਜੁੱਤੇ-ਚੱਪਲ ਤੱਕ ਆਪਣੇ ਹੱਥਾਂ ਨਾਲ ਪਵਾਉਣਾ ਸੇਵਾਦਾਰ ਹਰ ਪੰਜ-ਦਸ ਮਿੰਟਾਂ ’ਚ ਪੁੱਛਣ ਆਉਂਦੇ ਕਿ ਕਿਸੇ ਚੀਜ਼ ਦੀ ਲੋੜ ਤਾਂ?ਨਹੀਂ ਬਹੁਤ ਭਾਗਾਂ ਵਾਲੇ ਹਨ, ਇਨ੍ਹਾਂ?ਦੇ ਮਾਂ-ਬਾਪ, ਜਿਨ੍ਹਾਂ?ਦੀਆਂ ਅਜਿਹੀਆਂ ਔਲਾਦਾਂ ਹਨ ਅਜਿਹੀ ਔਲਾਦ ਹਰ ਘਰ ’ਚ ਹੋਣੀ ਚਾਹੀਦੀ ਹੈ

ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੋਇਆ ਚਮਤਕਾਰ

ਬਿਮਲ ਨੂੰ ਤਿੰਨ ਸਾਲਾਂ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਭਿਵਾਨੀ ਜ਼ਿਲ੍ਹਾ ਹਸਪਤਾਲ ਤੋਂ ਲੈ ਕੇ ਪੀਜੀਆਈ ਰੋਹਤਕ ’ਚ ਵੀ ਦਿਖਾ ਲਿਆ ਸੀ, ਪਰ ਉਸ ਦੀਆਂ ਅੱਖਾਂ?ਦੀ ਰੌਸ਼ਨੀ ਨਹੀਂ?ਆਈ ਅੱਜ ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ, ਰਹਿਮਤ ਲਾਲ ਚਮਤਕਾਰ ਹੋਇਆ ਹੈ ਕਿ ਇਨ੍ਹਾਂ ਦੀਆਂ?ਅੱਖਾਂ ਦੀ ਰੌਸ਼ਨੀ ਮੁੜ ਆਈ ਹੈ ਹੁਣ ਇਹ ਸਾਰਿਆਂ ਨੂੰ ਪਛਾਣ ਰਹੀ ਹੈ ਤੇ ਦੇਖ ਕੇ ਸਭ ਕੁਝ ਦੱਸ ਰਹੀ ਹੈ

ਪਵਨ, ਬਿਮਲ ਦਾ ਭਰਾ

ਬਿਮਲ ਦਾ ਆਪ੍ਰੇਸ਼ਨ ਚੁਣੌਤੀ ਤੋਂ ਘੱਟ ਨਹੀਂ ਸੀ: ਡਾ. ਮੋਨਿਕਾ

ਬਿਮਲ ਦਾ ਆਪ੍ਰੇਸ਼ਨ ਕਰਨ ਵਾਲੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਓਪਥੋਮੋਲੋਜਿਸਟ (ਅੱਖਾਂ ਦੇ ਮਾਹਿਰ) ਡਾ. ਮੋਨਿਕਾ ਗਰਗ ਇੰਸਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਿਮਲ ਦੀਆਂ ਦੋਵਾਂ ਅੱਖਾਂ ’ਚ ਚਿੱਟਾ ਮੋਤੀਆ ਸੀ, ਜਿਸ ਨੂੰ ਡਾਕਟਰੀ ਭਾਸ਼ਾ ’ਚ ਹਾਈਪਰ ਮੈਚੁਅਰ ਕੈਟਰੈਕਟ ਕਿਹਾ ਜਾਂਦਾ ਹੈ, ਜੋ ਹਾਈ ਰਿਸਕ ਸਟੇਜ ’ਤੇ ਸੀ ਇਸ ਦੌਰਾਨ ਮਰੀਜ਼ ਨੂੰ 3 ਸਾਲਾਂ ਤੋਂ ਬਿਲਕੁਲ ਦਿਖਾਈ ਨਹੀਂ ਦੇ ਰਿਹਾ ਸੀ ਮਰੀਜ਼ ਦਾ ਸਫ਼ਲ ਇਲਾਜ ਸਾਡੇ ਲਈ ਚੁਣੌਤੀ ਤੋਂ ਘੱਟ ਨਹੀਂ ਸੀ, ਕਿਉਂਕਿ ਉਸ ਦਾ ਹਾਈ ਬਲੱਡ ਪ੍ਰੈਸ਼ਰ ਵੀ ਅੰਡਰ ਕੰਟਰੋਲ ਨਹੀਂ ਸੀ

ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਦੇ ਵੱਡੇ ਸ਼ਹਿਰਾਂ ’ਚ ਬਿਮਲ ਨੂੰ ਦਿਖਾਈ ਸੀ, ਪਰ ਹਰ ਪਾਸਿਓਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਮਰੀਜ਼ ਸਾਡੇ ਕੋਲ ਆਇਆ ਤਾਂ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ’ਚ ਅਰਦਾਸ ਕਰਕੇ ਉਸ ਦਾ ਆਪ੍ਰੇਸ਼ਨ ਕੀਤਾ

ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਆਪ੍ਰੇਸ਼ਨ 100 ਫੀਸਦੀ ਸਫ਼ਲ ਹੋਇਆ ਆਪ੍ਰੇਸ਼ਨ ਤੋਂ ਅਗਲੇ ਦਿਨ ਜਦੋਂ ਮਰੀਜ਼ ਦੀ ਡ੍ਰੈਸਿੰਗ ਖੋਲ੍ਹੀ ਗਈ ਤਾਂ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਪਰਤ ਆਈ ਇਹ ਸਭ ਕਮਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਸੰਭਵ ਹੋ ਸਕਿਆ ਹੈ ਤੇ ਅਜਿਹੇ ਮਰੀਜ਼ਾਂ ਲਈ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਅੱਖਾਂ ਦਾ ਕੈਂਪ ਇਸ ਵਾਰ ਵੀ ਵਰਦਾਨ ਸਾਬਤ ਹੋਇਆ ਡਾ. ਮੋਨਿਕਾ ਨੇ ਅੱਗੇ ਦੱਸਿਆ ਕਿ 15 ਦਿਨਾਂ ਬਾਅਦ ਬਿਮਲ ਨੂੰ?ਦੁਬਾਰਾ ਦੂਜੀ ਅੱਖ ਦੇ ਆਪ੍ਰੇਸ਼ਨ ਲਈ ਬੁਲਾਇਆ ਗਿਆ ਹੈ, ਉਸ ਦਾ ਵੀ ਮੁਫ਼ਤ ਇਲਾਜ ਕੀਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ