ਤੁਰਕੀਏ ਦਾ ਸਵਾਰਥੀ ਪੈਂਤਰਾ

Turkey

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ’ਚ ਤੁਰਕੀਏ ਨੇ ਕਸ਼ਮੀਰ ਬਾਰੇ ਪਾਕਿਸਤਾਨ ਦੀ ਭਾਸ਼ਾ ਬੋਲੀ ਹੈ ਤੁਰਕੀ ਨੇ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਭਾਰਤ ਨੇ ਤੁਰਕੀ ਨੂੰ ਢੁੱਕਵਾਂ ਜਵਾਬ ਦਿੱਤਾ ਹੈ ਅਤੇ ਉਮੀਦ ਕੀਤੀ ਹੈ ਕਿ ਤੁਰਕੀ ਭਵਿੱਖ ’ਚ ਅਜਿਹਾ ਨਹੀਂ ਕਰੇਗਾ। ਭਾਰਤੀ ਅਧਿਕਾਰੀ ਅਨੁਪਮਾ ਸਿੰਘ ਨੇ ਬੜੇ ਗਿਣੇ-ਚੁਣੇ ਸ਼ਬਦਾਂ ’ਚ ਤੁਰਕੀ ਨੂੰ ਸਾਫ ਸਮਝਾਇਆ ਹੈ। ਅਸਲ ’ਚ ਤੁਰਕੀ ਆਪਣੇ ਹਿੱਤਾਂ ਲਈ ਕਸ਼ਮੀਰ ਦਾ ਸਹਾਰਾ ਲੈ ਰਿਹਾ ਹੈ। ਤੁਰਕੀ ਦੀ ਅਸਲ ਲੜਾਈ ਯੂਨਾਨ ਨਾਲ ਹੈ। (Turkey)

ਯੂਨਾਨ ਨਾਲ ਚੰਗੇ ਸਬੰਧ ਨਾ ਹੋਣ ਕਾਰਨ, ਤੁਰਕੀ ਉਹਨਾਂ ਮੁਲਕਾਂ ਖਿਲਾਫ਼ ਮੁਹਿੰਮ ਚਲਾਉਣ ਦੀ ਕੋਸ਼ਿਸ਼ ਵਿੱਚ ਹੈ ਜਿਹੜੇ ਮੁਲਕ ਯੂਨਾਨ ਨਾਲ ਸਬੰਧ ਵਧਾ ਰਹੇ ਹਨ। ਅਸਲ ’ਚ ਕੁਝ ਦਿਨ ਪਹਿਲਾਂ ਯੂਨਾਨ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਟਾਕਿਸ ਨੇ ਭਾਰਤ ਦਾ ਦੌਰਾ ਕੀਤਾ ਸੀ। ਤੁਰਕੀਏ ਨੂੰ ਇਹ ਗੱਲ ਹਜ਼ਮ ਨਹੀਂ ਹੋਵੇਗੀ ਕਿ ਯੂਨਾਨ ਤੇ ਭਾਰਤ ਦੇ ਸਬੰਧ ਗੂੜ੍ਹੇ ਹੋਣ। ਇਸ ਦੇ ਨਾਲ ਹੀ ਤੁਰਕੀਏ ਦੀ ਕੌਮਾਂਤਰੀ ਪੱਧਰ ’ਤੇ ਆਪਣੀ ਤੜੀ ਜਗਾਉਣ ਦੀ ਰਣਨੀਤੀ ਹੈ। (Turkey)

Also Read : ਪੰਜਾਬੀ ਯੂਨੀਵਰਸਿਟੀ ਵੱਲੋਂ ਉੱਚ ਮੰਜ਼ਿਲ ਸਰ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ

ਤੁਰਕੀਏ ਨੂੰ ਜਿੱਥੇ ਵੀ ਦੋ ਮੁਲਕਾਂ ਦਾ ਰੌਲਾ ਨਜ਼ਰ ਆਉਂਦਾ ਹੈ ਉੱਥੇ ਰਾਏ ਦੇਣ ਦੇ ਨਾਲ-ਨਾਲ ਦਖਲ ਦੇਣ ਦੀ ਕੋਸ਼ਿਸ਼ ’ਚ ਰਹਿੰਦਾ ਹੈ। ਰੂਸ ਤੇ ਯੂਕਰੇਨ ਮਾਮਲੇ ’ਚ ਵੀ ਤੁਰਕੀਏ ਵੱਲੋਂ ਬਿਆਨਬਾਜ਼ੀ ਦਾ ਦੌਰ ਜਾਰੀ ਰਿਹਾ ਸੀ। ਵਿਕਸਿਤ ਮੁਲਕਾਂ ’ਚ ਸ਼ੁਮਾਰ ਹੋਣ ਦੀ ਲਾਲਸਾ ਵੀ ਉਸ ਦੀ ਭਾਰਤ ਵਿਰੋਧੀ ਬਿਆਨਬਾਜ਼ੀ ਦਾ ਕਾਰਨ ਜਾਪ ਰਹੀ ਹੈ। ਭਵਿੱਖ ’ਚ ਭਾਰਤ ਨੂੰ ਅਜਿਹੇ ਮੁਲਕਾਂ ਸਬੰਧੀ ਹੋਰ ਮਜ਼ਬੂਤ ਕੂਟਨੀਤੀ ਬਣਾਉਣੀ ਚਾਹੀਦੀ ਹੈ।