ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ

Ram Rahim News
ਐਮਐਸਜੀ

Ram Rahim News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨਿੱਚਰਵਾਰ ਨੂੰ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦੇ ਫੈਸਲੇ ਨੂੰ ਪਲਟਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਾਇੱਜਤ ਬਰੀ ਕਰ ਦਿੱਤਾ ਹੈ।

ਪੂਜਨੀਕ ਗੁਰੂ ਜੀ ਦੇ ਖ਼ਿਲਾਫ਼ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ ਨੇ ਆਖਿਆ ਕਿ ਪੂਜਨੀਕ ਗੁਰੂ ਜੀ ਦਾ ਇਨ੍ਹਾਂ ਕੇਸਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ, ਜਿਸ ਨੂੰ ਮਾਣਯੋਗ ਹਾਈ ਕੋਰਟ ਨੇ ਵੀ ਮੰਨਿਆ ਹੈ, ਇਸ ਲਈ ਹਾਈ ਕੋਰਟ ਨੇ ਪੂਜਨੀਕ ਗੁਰੂ ਜੀ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਮਾਣਯੋਗ ਅਦਾਲਤ ’ਤੇ ਪੂਜਨੀਕ ਗੁਰੂ ਜੀ ਨੂੰ ਪੂਰਾ ਵਿਸ਼ਵਾਸ ਸੀ, ਵਿਸ਼ਵਾਸ ਹੈ ਅਤੇ ਰਹੇਗਾ।

Read Also : ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’

ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।